June 28, 2024 3:58 pm
David Warner

ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਨੇ ਭਾਰਤ ਖ਼ਿਲਾਫ਼ ਟੀ-20 ਸੀਰੀਜ਼ ਤੋਂ ਆਪਣਾ ਨਾਂ ਵਾਪਸ ਲਿਆ

ਚੰਡੀਗੜ੍ਹ, 21 ਨਵੰਬਰ 2023: ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ (David Warner) ਨੇ ਭਾਰਤ ਖ਼ਿਲਾਫ਼ ਟੀ-20 ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਹ ਆਸਟ੍ਰੇਲੀਆ ਪਰਤ ਕੇ ਪਾਕਿਸਤਾਨ ਦੇ ਖ਼ਿਲਾਫ਼ ਆਪਣੀ ਆਖਰੀ ਟੈਸਟ ਸੀਰੀਜ਼ ਦੀ ਤਿਆਰੀ ਕਰਨਗੇ । ਵਾਰਨਰ ਦੀ ਜਗ੍ਹਾ ਆਰੋਨ ਹਾਰਡੀ ਨੂੰ ਆਸਟਰੇਲੀਆਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਰਡੀ ਨੇ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਵਨਡੇ ਅਤੇ ਟੀ-20 ਸੀਰੀਜ਼ ‘ਚ ਡੈਬਿਊ ਕੀਤਾ ਹੈ | ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਆਸਟ੍ਰੇਲੀਆ ਨੂੰ ਹੁਣ 23 ਨਵੰਬਰ ਤੋਂ ਭਾਰਤ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ।

ਵਾਰਨਰ (David Warner) ਭਾਰਤ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਆਸਟਰੇਲੀਆ ਵੱਲੋਂ ਸਭ ਤੋਂ ਵੱਧ ਸਕੋਰਰ ਸਨ। 11 ਮੈਚਾਂ ਵਿੱਚ 48.63 ਦੀ ਔਸਤ ਨਾਲ 535 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ ਵੀ 108.29 ਰਿਹਾ ਅਤੇ 2 ਸੈਂਕੜੇ ਅਤੇ 2 ਅਰਧ ਸੈਂਕੜੇ ਵੀ ਲਗਾਏ।

ਵਾਰਨਰ ਆਸਟ੍ਰੇਲੀਆ ਪਰਤਣਗੇ ਅਤੇ ਪਾਕਿਸਤਾਨ ਖ਼ਿਲਾਫ਼ ਘਰੇਲੂ ਸੀਰੀਜ਼ ਦੀ ਤਿਆਰੀ ਕਰਨਗੇ। ਆਸਟ੍ਰੇਲੀਆ ਨੇ ਅਗਲੇ ਮਹੀਨੇ 14 ਦਸੰਬਰ ਤੋਂ ਪਾਕਿਸਤਾਨ ਦੇ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਆਸਟ੍ਰੇਲੀਆ ਨੇ ਅਗਲੇ ਸਾਲ 3 ਤੋਂ 7 ਜਨਵਰੀ ਤੱਕ ਸਿਡਨੀ ‘ਚ ਆਖਰੀ ਟੈਸਟ ਖੇਡਣਾ ਹੈ। ਵਾਰਨਰ ਸਿਡਨੀ ‘ਚ ਆਖਰੀ ਟੈਸਟ ਤੋਂ ਬਾਅਦ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਹਨ। ਵਾਰਨਰ ਨੇ 109 ਟੈਸਟ ਮੈਚਾਂ ਵਿੱਚ 44.43 ਦੀ ਔਸਤ ਨਾਲ 8487 ਦੌੜਾਂ ਬਣਾਈਆਂ ਹਨ।

ਆਸਟ੍ਰੇਲੀਆ ਟੀ-20 ਟੀਮ

ਮੈਥਿਊ ਵੇਡ (ਕਪਤਾਨ), ਜੇਸਨ ਬੇਹਰੇਨਡੋਰਫ, ਸੀਨ ਐਬੋਟ, ਟਿਮ ਡੇਵਿਡ, ਨਾਥਨ ਐਲਿਸ, ਟ੍ਰੈਵਿਸ ਹੈਡ, ਜੋਸ਼ ਇੰਗਲਿਸ, ਸਪੈਂਸਰ ਜਾਨਸਨ, ਗਲੇਨ ਮੈਕਸਵੈੱਲ, ਤਨਵੀਰ ਸਾਂਘਾ, ਮੈਟ ਸ਼ਾਰਟ, ਸਟੀਵ ਸਮਿਥ, ਮਾਰਕਸ ਸਟੋਇਨਿਸ, ਐਡਮ ਜ਼ੈਂਪਾ।