ਚੰਡੀਗੜ੍ਹ, 22 ਫਰਵਰੀ 2025: AUS vs ENG: ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਚੈਂਪੀਅਨਜ਼ ਟਰਾਫੀ ਦਾ ਚੌਥਾ ਮੈਚ ਸੋਮਵਾਰ ਨੂੰ ਲਾਹੌਰ (Lahore) ‘ਚ ਖੇਡਿਆ ਜਾ ਰਿਹਾ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਚਾਨਕ ਗੱਦਾਫੀ ਸਟੇਡੀਅਮ ‘ਚ ਭਾਰਤ ਦਾ ਰਾਸ਼ਟਰੀ ਗਾਨ ਵੱਜਣਾ ਸ਼ੁਰੂ ਹੋ ਗਿਆ। ਸਟੇਡੀਅਮ ਪ੍ਰਸ਼ਾਸਨ ਨੇ ਤੁਰੰਤ ਇਸਨੂੰ ਠੀਕ ਕਰ ਦਿੱਤਾ ਗਿਆ। ਹਾਲਾਂਕਿ, ਇਸ ਦੌਰਾਨ ਸਟੇਡੀਅਮ ‘ਚ ਮੌਜੂਦ ਦਰਸ਼ਕ ਹੈਰਾਨ ਰਹਿ ਗਏ ਅਤੇ ਰੌਲਾ ਪਾਉਣ ਲੱਗ ਪਏ।
ਇਹ ਪੂਰੀ ਘਟਨਾ ਉਦੋਂ ਵਾਪਰੀ ਜਦੋਂ ਟਾਸ ਤੋਂ ਬਾਅਦ, ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ ਆਪਣੇ ਰਾਸ਼ਟਰੀ ਗੀਤ ਲਈ ਮੈਦਾਨ ‘ਚ ਆਈਆਂ। ਇੰਗਲੈਂਡ ਤੋਂ ਬਾਅਦ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਵਜਾਇਆ ਜਾਣਾ ਸੀ, ਪਰ ਗਲਤੀ ਨਾਲ ਭਾਰਤ ਦਾ ਰਾਸ਼ਟਰੀ ਗਾਨ ਵਜਾਇਆ ਗਿਆ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓਜ਼ ‘ਚ ਕੁਝ ਸਕਿੰਟਾਂ ਲਈ ‘ਭਾਰਤ ਭਾਗਿਆ ਵਿਧਾਤਾ’ ਸੁਣਾਈ ਦੇ ਰਹੀ ਹੈ। ਹਾਲਾਂਕਿ, ਕੁਝ ਸਕਿੰਟਾਂ ਬਾਅਦ ਭਾਰਤੀ ਰਾਸ਼ਟਰੀ ਗਾਨ ਨੂੰ ਬੰਦ ਕਰ ਦਿੱਤਾ ਗਿਆ ਅਤੇ ਆਸਟ੍ਰੇਲੀਆਈ ਰਾਸ਼ਟਰੀ ਗੀਤ ਦੁਬਾਰਾ ਵਜਾਇਆ ਗਿਆ। ਇਸ ਸੰਬੰਧੀ ਸ਼ੋਸ਼ਲ ਮੀਡੀਆ ‘ਤੇ ਦਰਸ਼ਕਾਂ ਨੇ ਹਾਸੋ-ਹੀਣੀ ਅੰਦਾਜ ‘ਚ ਆਪਣੀਆਂ ਪ੍ਰਤੀਕਿਰਿਆ ਸਾਂਝੀਆਂ ਕੀਤੀਆਂ |
Read More: AUS vs ENG: ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11