ਚੰਡੀਗੜ੍ਹ, 12 ਫਰਵਰੀ 2025: Australia Team: ਚੈਂਪੀਅਨਜ਼ ਟਰਾਫੀ 2025 ਲਈ ਕ੍ਰਿਕਟ ਆਸਟ੍ਰੇਲੀਆ ਨੇ 15 ਖਿਡਾਰੀਆਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ | ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (Mitchell Starc) ਨਿੱਜੀ ਕਾਰਨਾਂ ਕਰਕੇ ਚੈਂਪੀਅਨਜ਼ ਟਰਾਫੀ ਤੋਂ ਹਟ ਗਏ ਹਨ। 13 ਜਨਵਰੀ ਨੂੰ ਐਲਾਨੀ ਟੀਮ ਆਸਟ੍ਰੇਲੀਆ ‘ਚ 5 ਬਦਲਾਅ ਹਨ। ਪੈਟ ਕਮਿੰਸ ਦੀ ਗੈਰਹਾਜ਼ਰੀ ‘ਚ ਸਟੀਵ ਸਮਿਥ ਨੂੰ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪੈਟ ਕਮਿੰਸ, ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਮਾਰਸ਼ ਦੀਆਂ ਸੱਟਾਂ ਅਤੇ ਮਾਰਕਸ ਸਟੋਇਨਿਸ ਦੇ ਸੰਨਿਆਸ ਕਾਰਨ ਆਸਟ੍ਰੇਲੀਆ (Australia Team) ਨੂੰ ਪਹਿਲਾਂ ਹੀ ਬਦਲਾਅ ਕਰਨੇ ਪਏ ਹਨ। ਸਟਾਰਕ ਦੇ ਬਾਹਰ ਹੋਣ ਨਾਲ ਆਸਟ੍ਰੇਲੀਆ 19 ਫਰਵਰੀ ਤੋਂ ਪਾਕਿਸਤਾਨ ਅਤੇ ਯੂਏਈ ‘ਚ ਹੋਣ ਵਾਲੇ ਟੂਰਨਾਮੈਂਟ ਲਈ ਆਪਣੇ ਪੂਰੇ ਫਰੰਟਲਾਈਨ ਤੇਜ਼ ਤੋਂ ਬਿਨਾਂ ਹੋਣਗੇ।
ਚੋਣ ਕਮੇਟੀ ਦੇ ਚੇਅਰਮੈਨ ਜਾਰਜ ਬੇਲੀ ਨੇ ਕਿਹਾ ਕਿ ‘ਅਸੀਂ ਸਟਾਰਕ ਦੇ ਫੈਸਲੇ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ।’ ‘ਸਟਾਰਕ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰਤੀ ਉਸਦੀ ਵਚਨਬੱਧਤਾ ਅਤੇ ਆਸਟ੍ਰੇਲੀਆ ਲਈ ਪ੍ਰਦਰਸ਼ਨ ਨੂੰ ਤਰਜੀਹ ਦੇਣ ਲਈ ਬਹੁਤ ਸਤਿਕਾਰਿਆ ਜਾਂਦਾ ਹੈ।’
ਕ੍ਰਿਕਟ ਆਸਟ੍ਰੇਲੀਆ ਨੇ ਪਹਿਲਾਂ ਐਲਾਨੀ ਟੀਮ ‘ਚ 5 ਬਦਲਾਅ ਕੀਤੇ ਹਨ। ਸੀਨ ਏਬੋਟ, ਬੇਨ ਡਵਾਰਸ਼ਿਸ, ਜੇਕ ਫਰੇਜ਼ਰ-ਮੈਕਗੁਰਕ, ਸਪੈਂਸਰ ਜੌਹਨਸਨ ਅਤੇ ਤਨਵੀਰ ਸ਼ਾਂਘਾ ਨੂੰ 15 ਮੈਂਬਰੀ ਟੀਮ ‘ਚ ਸ਼ਾਮਲ ਕੀਤਾ ਹੈ। ਕੂਪਰ ਕੋਨੋਲੀ ਯਾਤਰਾ ਰਿਜ਼ਰਵ ਹੋਵੇਗਾ।
ਆਸਟ੍ਰੇਲੀਆ ਚੈਂਪੀਅਨਜ਼ ਟਰਾਫੀ ਟੀਮ (Australia Champions Trophy squad)
ਸਟੀਵ ਸਮਿਥ (ਕਪਤਾਨ), ਸੀਨ ਏਬੋਟ, ਐਲੇਕਸ ਕੈਰੀ, ਬੇਨ ਡਵਾਰਸ਼ਿਸ, ਨਾਥਨ ਐਲਿਸ, ਜੇਕ ਫਰੇਜ਼ਰ-ਮੈਕਗੁਰਕ, ਆਰੋਨ ਹਾਰਡੀ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਸਪੈਂਸਰ ਜੌਹਨਸਨ, ਮਾਰਨਸ ਲਾਬੂਸ਼ੇਨ, ਗਲੇਨ ਮੈਕਸਵੈੱਲ, ਤਨਵੀਰ ਸ਼ਾਂਘਾ, ਮੈਥਿਊ ਸ਼ਾਰਟ, ਐਡਮ ਜੈਂਪਾ।
Read More: Team India squad: ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਤੋਂ ਜਸਪ੍ਰੀਤ ਬੁਮਰਾਹ ਬਾਹਰ