ਸਪੋਰਟਸ, 05 ਸਤੰਬਰ 2025: Women’s ODI World Cup 2025: ਆਸਟ੍ਰੇਲੀਆ ਨੇ ਮਹਿਲਾ ਵਨਡੇ ਵਿਸ਼ਵ ਕੱਪ 2025 ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਐਲਿਸਾ ਹੀਲੀ ਨੂੰ ਆਸਟ੍ਰੇਲੀਆ ਟੀਮ ਦੀ ਕਪਤਾਨੀ ਸੌਂਪੀ ਗਈ ਹੈ।
ਭਾਰਤ ਅਤੇ ਸ਼੍ਰੀਲੰਕਾ ‘ਚ ਹੋਣ ਵਾਲਾ ਇਹ ਵਨਡੇ ਵਿਸ਼ਵ ਕੱਪ 30 ਸਤੰਬਰ ਤੋਂ ਸ਼ੁਰੂ ਹੋਵੇਗਾ। ਮੌਜੂਦਾ ਚੈਂਪੀਅਨ ਆਸਟ੍ਰੇਲੀਆ ਅੱਠਵਾਂ ਵਨਡੇ ਖਿਤਾਬ ਜਿੱਤਣ ਉਤਰੇਗੀ। ਟੀਮ ‘ਚ 10 ਖਿਡਾਰੀ ਹਨ ਜੋ ਪਹਿਲਾਂ ਵਿਸ਼ਵ ਕੱਪ ਖੇਡ ਚੁੱਕੇ ਹਨ। ਇਹ ਖਿਡਾਰੀ 2022 ‘ਚ ਨਿਊਜ਼ੀਲੈਂਡ ਟੂਰਨਾਮੈਂਟ ਦਾ ਹਿੱਸਾ ਸਨ।
ਵਿਸ਼ਵ ਕੱਪ ਲਈ ਆਸਟ੍ਰੇਲੀਆ ਟੀਮ
ਐਲਿਸਾ ਹੀਲੀ (ਕਪਤਾਨ), ਤਾਹਲਿਆ ਮੈਕਗ੍ਰਾਥ (ਉਪ-ਕਪਤਾਨ), ਐਸ਼ਲੇ ਗਾਰਡਨਰ, ਕਿਮ ਗਾਰਥ, ਗ੍ਰੇਸ ਹੈਰਿਸ, ਏਲੇਨਾ ਕਿੰਗ, ਫੋਬੀ ਲਿਚਫੀਲਡ, ਸੋਫੀ ਮੋਲੀਨੇਕਸ, ਬੈਥ ਮੂਨੀ, ਐਲਿਸ ਪੈਰੀ, ਮੇਗਨ ਸ਼ੱਟ, ਐਨਾਬੇਲ ਸਦਰਲੈਂਡ, ਜਾਰਜੀਆ ਵਾਲ, ਜਾਰਜੀਆ ਵੇਅਰਹੈਮ।
ਮੌਜੂਦਾ ਚੈਂਪੀਅਨ ਆਸਟ੍ਰੇਲੀਆ 1 ਅਕਤੂਬਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਨਿਊਜ਼ੀਲੈਂਡ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਤੋਂ ਬਾਅਦ 8 ਅਕਤੂਬਰ ਨੂੰ ਕੋਲੰਬੋ ‘ਚ ਪਾਕਿਸਤਾਨ ਨਾਲ ਭਿੜੇਗੀ। ਇਸ ਦੇ ਨਾਲ ਹੀ, 22 ਅਕਤੂਬਰ ਨੂੰ ਇੰਦੌਰ ‘ਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਇੱਕ ਦਿਲਚਸਪ ਮੈਚ ਖੇਡਿਆ ਜਾਵੇਗਾ।
ਇਹ ਦੂਜੀ ਵਾਰ ਹੋਵੇਗਾ ਜਦੋਂ ਇੰਦੌਰ ਮਹਿਲਾ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ 1997 ‘ਚ ਵੀ ਇੰਦੌਰ ਨੂੰ ਇਸ ਟੂਰਨਾਮੈਂਟ ਦਾ ਇੱਕ ਮੈਚ ਮਿਲਿਆ ਸੀ। ਸਾਰੇ ਮੈਚ ਦੁਪਹਿਰ 3 ਵਜੇ ਤੋਂ ਖੇਡੇ ਜਾਣਗੇ।
Read More: ਲੈੱਗ ਸਪਿਨਰ ਅਮਿਤ ਮਿਸ਼ਰਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ




