Australia

ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਆਸਟ੍ਰੇਲੀਆ ਟੀਮ ਦਾ ਐਲਾਨ

ਚੰਡੀਗੜ੍ਹ, 28 ਅਕਤੂਬਰ 2023: ਆਸਟ੍ਰੇਲੀਆ (Australia) ਨੇ ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਮੈਥਿਊ ਵੇਡ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਸਟੀਵ ਸਮਿਥ ਅਤੇ ਗਲੇਨ ਮੈਕਸਵੈੱਲ ਦੀ ਵੀ ਇਸ ਟੀਮ ‘ਚ ਵਾਪਸੀ ਹੋਈ ਹੈ। ਟੀ-20 ਸੀਰੀਜ਼ ਵਿਸ਼ਵ ਕੱਪ ਫਾਈਨਲ ਤੋਂ ਚਾਰ ਦਿਨ ਬਾਅਦ 23 ਨਵੰਬਰ ਤੋਂ ਸ਼ੁਰੂ ਹੋਵੇਗੀ। ਪਹਿਲਾ ਟੀ-20 ਮੈਚ ਵਿਸ਼ਾਖਾਪਟਨਮ ਵਿੱਚ ਖੇਡਿਆ ਜਾਵੇਗਾ।

ਤਜਰਬੇਕਾਰ ਸਟੀਵ ਸਮਿਥ ਅਤੇ ਗਲੇਨ ਮੈਕਸਵੈੱਲ ਤੋਂ ਇਲਾਵਾ ਮਾਰਕਸ ਸਟੋਇਨਿਸ, ਡੇਵਿਡ ਵਾਰਨਰ ਅਤੇ ਐਡਮ ਜੈਂਪਾ ਨੂੰ ਵੀ ਆਸਟ੍ਰੇਲੀਆਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਆਸਟ੍ਰੇਲੀਆ (Australia) ਨੇ ਭਾਰਤ ਦੇ ਖਿਲਾਫ ਟੀ-20 ਸੀਰੀਜ਼ ‘ਚ ਪੈਟ ਕਮਿੰਸ ਨੂੰ ਆਰਾਮ ਦਿੱਤਾ ਹੈ। ਕਮਿੰਸ ਤੋਂ ਇਲਾਵਾ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਮਿਸ਼ੇਲ ਮਾਰਸ਼, ਜੋਸ਼ ਹੇਜ਼ਲਵੁੱਡ ਅਤੇ ਕੈਮਰਨ ਗ੍ਰੀਨ ਵੀ ਇਸ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਇਹ ਸਾਰੇ ਖਿਡਾਰੀ ਘਰ ਪਰਤਣਗੇ।

ਆਸਟ੍ਰੇਲੀਆ ਟੀਮ:

ਮੈਥਿਊ ਵੇਡ, ਜੇਸਨ ਬੇਹਰੇਨਡੋਰਫ, ਸੀਨ ਐਬੋਟ, ਟਿਮ ਡੇਵਿਡ, ਨਾਥਨ ਐਲਿਸ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਸਪੈਂਸਰ ਜਾਨਸਨ, ਗਲੇਨ ਮੈਕਸਵੈੱਲ, ਤਨਵੀਰ ਸਾਂਘਾ, ਮੈਟ ਸ਼ਾਰਟ, ਸਟੀਵ ਸਮਿਥ, ਮਾਰਕਸ ਸਟੋਇਨਿਸ, ਡੇਵਿਡ ਵਾਰਨਰ, ਐਡਮ ਜ਼ੈਂਪਾ

ਟੀ-20 ਸੀਰੀਜ਼ ਦਾ ਸਮਾਸਾਰਣੀ :-

ਪਹਿਲਾ ਟੀ-20 ਮੈਚ – 23 ਨਵੰਬਰ: ਵਿਸ਼ਾਖਾਪਟਨਮ
ਦੂਜਾ ਟੀ-20 ਮੈਚ – 26 ਨਵੰਬਰ: ਤਿਰੂਵਨੰਤਪੁਰਮ
ਤੀਜਾ ਟੀ-20 ਮੈਚ – 28 ਨਵੰਬਰ: ਗੁਹਾਟੀ
ਚੌਥਾ ਟੀ-20 ਮੈਚ – 1 ਦਸੰਬਰ: ਨਾਗਪੁਰ
ਪੰਜਵਾਂ ਟੀ-20 ਮੈਚ – 3 ਦਸੰਬਰ: ਹੈਦਰਾਬਾਦ

Scroll to Top