July 5, 2024 8:57 pm
Australia

Australia: ਆਸਟ੍ਰੇਲੀਆ ਤੋਂ ਚਾਰ ਸਾਲ ਬਾਅਦ ਪੰਜਾਬ ਆ ਰਹੀ ਕੁੜੀ ਦੀ ਹਵਾਈ ਜਹਾਜ਼ ‘ਚ ਮੌ+ਤ

ਚੰਡੀਗੜ੍ਹ, 02 ਜੁਲਾਈ 2024: ਆਸਟ੍ਰੇਲੀਆ (Australia) ਤੋਂ ਪੰਜਾਬ ਆ ਰਹੀ ਭਾਰਤੀ ਮੂਲ ਦੀ ਕੁੜੀ ਮਨਪ੍ਰੀਤ ਕੌਰ ਦੀ ਹਵਾਈ ਜਹਾਜ਼ ‘ਚ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਜਦੋਂ ਮਨਪ੍ਰੀਤ ਜਹਾਜ਼ ‘ਚ ਆਪਣੀ ਸੀਟਬੈਲਟ ਬੰਨ੍ਹ ਰਹੀ ਸੀ ਤਾਂ ਉਸਦਾ ਸਾਹ ਰੁਕ ਗਿਆ ਅਤੇ ਫਰਸ਼ ‘ਤੇ ਡਿੱਗ ਗਈ |

ਹਵਾਈ ਜਹਾਜ਼ ਦੇ ਕਰੂ ਮੈਂਬਰਾਂ ਅਤੇ ਐਮਰਜੈਂਸੀ ਮੁਲਜ਼ਮਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਮਨਪ੍ਰੀਤ ਕੌਰ ਨੂੰ ਬਚਾਇਆ ਨਹੀਂ ਜਾ ਸਕਿਆ | ਫਿਲਹਾਲ ਮਨਪ੍ਰੀਤ ਦੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ |ਮਿਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਕੌਰ ਮੈਲਬੌਰਨ (Australia) ‘ਚ ਪੜ੍ਹਾਈ ਕਰ ਰਹੀ ਸੀ ਅਤੇ ਚਾਰ ਸਾਲ ਬਾਅਦ ਨਵੀਂ ਦਿੱਲੀ ਰਾਹੀਂ ਪੰਜਾਬ ਆ ਰਹੀ ਸੀ |