Durga mata

ਬੁੱਧਵਾਰ ਤੋਂ ਸ਼ੁਰੂ ਹੋ ਰਹੇ ਚੇਤ ਦੇ ਨਰਾਤਿਆਂ ‘ਚ ਬਣ ਰਿਹੈ ਸ਼ੁਭ ਸੰਯੋਗ

ਚੰਡੀਗੜ੍ਹ 21, ਮਾਰਚ 2023: ਬੁੱਧਵਾਰ ਤੋਂ ਚੇਤ ਦੇ ਨਰਾਤੇ ਸ਼ੁਰੂ ਹੋ ਰਹੀ ਹੈ। ਦੇਸ਼ ਭਰ ਵਿੱਚ ਸਾਰੇ ਦੁਰਗਾ ਸ਼ਕਤੀ ਪੀਠਾਂ ‘ਤੇ ਪੂਜਾ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜੋਤਸ਼ੀਆਂ ਅਨੁਸਾਰ ਇਸ ਵਾਰ ਨਰਾਤੇ ਦੇ ਨੌਂ ਦਿਨ ਹਨ। ਸ਼ਾਸਤਰਾਂ ਵਿੱਚ ਨਰਾਤਿਆਂ ਨੂੰ ਸਾਧਕ ਲਈ ਬਹੁਤ ਲਾਭਦਾਇਕ ਮੰਨਿਆ ਗਿਆ ਹੈ। ਨਰਾਤੇ ਦੇ ਨੌਵੇਂ ਦਿਨ 30 ਮਾਰਚ ਨੂੰ ਭਗਵਾਨ ਰਾਮ ਦਾ ਜਨਮ ਦਿਨ ਰਾਮਨਵਮੀ ਵਜੋਂ ਮਨਾਇਆ ਜਾਵੇਗਾ।

ਮਾਤਾ ਰਾਣੀ ਦੇ ਮੰਦਰਾਂ ਨੂੰ ਫੁੱਲਾਂ ਅਤੇ ਝੂਲਿਆਂ ਨਾਲ ਸਜਾਇਆ ਗਿਆ ਹੈ। ਘਰਾਂ ਅਤੇ ਮੰਦਰਾਂ ਵਿੱਚ ਮਾਤਾ ਦੇ ਦਰਬਾਰ ਸਜਾਏ ਗਏ। ਮੰਦਰਾਂ ਵਿੱਚ ਸਫ਼ਾਈ ਅਤੇ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਬਾਜ਼ਾਰਾਂ ਵਿੱਚ ਮਾਤਾ ਰਾਣੀ ਦੀਆਂ ਮੂਰਤੀਆਂ ਅਤੇ ਪੂਜਾ ਸਮੱਗਰੀ ਦੀਆਂ ਦੁਕਾਨਾਂ ਸਜਾਈਆਂ ਗਈਆਂ ਹਨ।

ਮਾਂ ਦੁਰਗਾ ਦੇ ਨੌਂ ਰੂਪ :

ਪਹਿਲਾ ਨਰਾਤਾ 22 ਮਾਰਚ 2023 ਦਿਨ ਬੁੱਧਵਾਰ : ਮਾਂ ਸ਼ੈਲਪੁੱਤਰੀ
ਦੂਜਾ ਨਰਾਤਾ 23 ਮਾਰਚ 2023 ਦਿਨ ਵੀਰਵਾਰ : ਮਾਂ ਬ੍ਰਹਮਚਾਰਣੀ
ਤੀਜਾ ਨਰਾਤਾ 24 ਮਾਰਚ 2023 ਦਿਨ ਸ਼ੁੱਕਰਵਾਰ : ਮਾਂ ਚੰਦਰਘੰਟਾ
ਚੌਥਾ ਨਰਾਤਾ 25 ਮਾਰਚ 2023 ਦਿਨ ਸ਼ਨੀਵਾਰ : ਮਾਂ ਕੁਸ਼ਮਾਂਡਾ
ਪੰਜਵਾਂ ਨਰਾਤਾ 26 ਮਾਰਚ 2023 ਦਿਨ ਐਤਵਾਰ : ਮਾਂ ਸਕੰਦਮਾਤਾ
ਛੇਵਾਂ ਨਰਾਤਾ 27 ਮਾਰਚ 2023 ਦਿਨ ਸੋਮਵਾਰ : ਮਾਂ ਕਾਤਿਆਨੀ
ਸੱਤਵਾਂ ਨਰਾਤਾ 28 ਮਾਰਚ 2023 ਦਿਨ ਮੰਗਲਵਾਰ : ਮਾਂ ਕਾਲਰਾਤਰੀ ਪੂਜਾ
ਅਸ਼ਟਮੀ 29 ਮਾਰਚ 2023 ਦਿਨ ਬੁੱਧਵਾਰ : ਮਾਂ ਮਹਾਗੌਰੀ, ਮਹਾਅਸ਼ਟਮੀ
ਨੌਵਮੀ 30 ਮਾਰਚ 2023 ਦਿਨ ਵੀਰਵਾਰ : ਮਾਂ ਸਿੱਧੀਦਾਤਰੀ,ਦੁਰਗਾ ਮਹਾਨੌਮਵੀ, ਰਾਮ ਨੌਮਵੀ

Scroll to Top