ਸਪੋਰਟਸ, 21 ਜੁਲਾਈ 2025: AUS ਬਨਾਮ WI T-20: ਆਸਟ੍ਰੇਲੀਆ ਨੇ 5 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਵੈਸਟਇੰਡੀਜ਼ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਜਮੈਕਾ ਦੇ ਕਿੰਗਸਟਨ ਦੇ ਸਬੀਨਾ ਪਾਰਕ ‘ਚ ਖੇਡੇ ਗਏ ਇਸ ਮੈਚ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਮੈਚ ਦੇ ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਵੈਸਟਇੰਡੀਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਘੱਟੋ-ਘੱਟ 210 ਦੌੜਾਂ ਤੋਂ ਉੱਪਰ ਸਕੋਰ ਕਰੇਗੀ, ਪਰ ਆਖਰੀ 16 ਗੇਂਦਾਂ ‘ਚ ਜੋ ਹੋਇਆ ਉਸ ਨੇ ਪੂਰੇ ਮੈਚ ਦੀ ਦਿਸ਼ਾ ਬਦਲ ਦਿੱਤੀ। ਵੈਸਟਇੰਡੀਜ਼ ਨੇ ਆਖਰੀ 16 ਗੇਂਦਾਂ ‘ਚ ਸਿਰਫ਼ 7 ਦੌੜਾਂ ਬਣਾਈਆਂ, 4 ਵਿਕਟਾਂ ਗੁਆ ਦਿੱਤੀਆਂ
ਵੈਸਟਇੰਡੀਜ਼ ਦੀ ਟੀਮ ਨੇ ਇਨ੍ਹਾਂ 16 ਗੇਂਦਾਂ ‘ਚ ਸਿਰਫ਼ 7 ਦੌੜਾਂ ਬਣਾਈਆਂ ਅਤੇ 4 ਵਿਕਟਾਂ ਗੁਆ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦਾ ਸਕੋਰ 20 ਓਵਰਾਂ ‘ਚ 8 ਵਿਕਟਾਂ ‘ਤੇ 189 ਦੌੜਾਂ ‘ਤੇ ਰੁਕ ਗਿਆ। ਵੈਸਟਇੰਡੀਜ਼ ਨੇ ਆਖਰੀ 9 ਗੇਂਦਾਂ ‘ਚ ਸਿਰਫ਼ 5 ਦੌੜਾਂ ਬਣਾਈਆਂ ਅਤੇ 4 ਵਿਕਟਾਂ ਗੁਆ ਦਿੱਤੀਆਂ।
ਗੇਂਦਬਾਜ਼ ਬੇਨ ਡਵਾਰਸ਼ੁਇਸ ਨੇ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਅਤੇ 4 ਓਵਰਾਂ ‘ਚ 36 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਆਪਣੇ ਆਖਰੀ ਓਵਰ ‘ਚ 4 ਗੇਂਦਾਂ ਦੇ ਅੰਦਰ 3 ਵਿਕਟਾਂ (ਐਂਡਰੇ ਰਸਲ, ਸ਼ੇਰਫੇਨ ਰਦਰਫੋਰਡ, ਜੇਸਨ ਹੋਲਡਰ) ਲਈਆਂ।
ਆਸਟ੍ਰੇਲੀਆ ਲਈ ਮਿਸ਼ੇਲ ਓਵੇਨ ਨੇ ਆਪਣੇ ਅੰਤਰਰਾਸ਼ਟਰੀ ਡੈਬਿਊ ‘ਚ ਕਮਾਲ ਕੀਤਾ। ਉਨਾਂ ਨੇ ਅਰਧ ਸੈਂਕੜਾ ਲਗਾਇਆ ਅਤੇ ਇੱਕ ਵਿਕਟ ਵੀ ਲਈ। ਮਿਸ਼ੇਲ ਓਵੇਨ ਨੇ ਕੈਮਰਨ ਗ੍ਰੀਨ (51 ਦੌੜਾਂ, 26 ਗੇਂਦਾਂ) ਨਾਲ ਸਿਰਫ਼ 40 ਗੇਂਦਾਂ ‘ਚ 80 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਜਿੱਤ ਵੱਲ ਲੈ ਗਿਆ। ਆਸਟ੍ਰੇਲੀਆ ਨੇ 7 ਗੇਂਦਾਂ ਬਾਕੀ ਰਹਿੰਦੇ ਟੀਚਾ ਹਾਸਲ ਕਰ ਲਿਆ ਅਤੇ ਮੈਚ 3 ਵਿਕਟਾਂ ਨਾਲ ਜਿੱਤ ਲਿਆ।
ਹੁਣ ਜਦੋਂ ਆਸਟ੍ਰੇਲੀਆ 5 ਟੀ-20 ਸੀਰੀਜ਼ (AUS ਬਨਾਮ WI) ‘ਚ 1-0 ਨਾਲ ਅੱਗੇ ਹੈ, ਤਾਂ ਵੈਸਟਇੰਡੀਜ਼ ਨੂੰ ਅਗਲੇ ਮੈਚ ‘ਚ ਜ਼ਬਰਦਸਤ ਵਾਪਸੀ ਕਰਨੀ ਪਵੇਗੀ। ਖਾਸ ਕਰਕੇ ਜਦੋਂ ਇਹ ਸੀਰੀਜ਼ ਆਂਦਰੇ ਰਸਲ ਵਰਗੇ ਤੂਫਾਨੀ ਬੱਲੇਬਾਜ਼ ਦੇ ਕਰੀਅਰ ‘ਚ ਸ਼ਾਇਦ ਆਖਰੀ ਘਰੇਲੂ ਟੀ-20 ਟੂਰਨਾਮੈਂਟ ਹੈ।
Read More: NZ ਬਨਾਮ ZIM: ਟ੍ਰਾਈ ਸੀਰੀਜ਼ ‘ਚ ਨਿਊਜ਼ੀਲੈਂਡ ਦੀ ਜ਼ਿੰਬਾਬਵੇ ਖ਼ਿਲਾਫ ਆਸਾਨ ਜਿੱਤ