ਚੰਡੀਗੜ੍ਹ, 30 ਜਨਵਰੀ 2025: AUS vs SL Test Match: ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ (Usman Khawaja) ਨੇ ਅੱਜ ਆਪਣੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਜੜਿਆ ਹੈ। ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ਼ ਪਹਿਲੇ ਟੈਸਟ ਦੇ ਦੂਜੇ ਦਿਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਇਸ ਦੋਹਰੇ ਸੈਂਕੜੇ ਨਾਲ ਹੀ ਖਵਾਜਾ ਦਾ 15 ਸਾਲਾਂ ਦਾ ਦੋਹਰੇ ਸੈਂਕੜੇ ਦਾ ਸੋਕਾ ਖਤਮ ਕੀਤਾ ਹੈ। 38 ਸਾਲਾ ਖਿਡਾਰੀ ਨੇ ਸ਼੍ਰੀਲੰਕਾ ‘ਚ ਆਪਣੇ ਪਹਿਲੇ ਸੈਂਕੜੇ ਨੂੰ ਦੋਹਰੇ ਸੈਂਕੜੇ ‘ਚ ਬਦਲ ਦਿੱਤਾ। ਉਸਮਾਨ ਖਵਾਜਾ 232 ਦੌੜਾਂ ਬਣਾ ਕੇ ਆਉਟ ਹੋਏ |
ਉਸਮਾਨ ਖਵਾਜਾ ਨੇ ਟੈਸਟ ‘ਚ ਆਪਣਾ ਪਹਿਲਾ ਦੋਹਰਾ ਸੈਂਕੜਾ ਪੂਰਾ ਕਰਨ ਨਾਲ-ਨਾਲ ਸ਼੍ਰੀਲੰਕਾ ‘ਚ ਕਿਸੇ ਆਸਟ੍ਰੇਲੀਆਈ ਬੱਲੇਬਾਜ਼ ਦਾ ਪਹਿਲਾ ਸੈਂਕੜਾ ਵੀ ਹੈ, ਜਿਸ ਨਾਲ ਮਹਿਮਾਨ ਟੀਮ ਨੇ ਦੂਜੇ ਦਿਨ ਦੁਪਹਿਰ ਦੇ ਖਾਣੇ ਤੱਕ 3 ਵਿਕਟਾਂ ‘ਤੇ 475 ਦੌੜਾਂ ਬਣਾਈਆਂ। ਜਿਕਰਯੋਗ ਹੈ ਕਿ ਗਾਲੇ ਇੰਟਰਨੈਸ਼ਨਲ ਸਟੇਡੀਅਮ ਵਿਖੇ ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ ਮੈਚ ਖੇਡ ਜਾ ਰਿਹਾ ਹੈ|
ਮੈਚ ਦੇ ਦੂਜੇ ਦਿਨ ਜਦੋਂ ਉਸਮਾਨ ਖਵਾਜਾ ਕ੍ਰੀਜ਼ ‘ਤੇ ਅਤੇ ਤਾਂ ਉਨ੍ਹਾਂ ਨੇ 147 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਦੂਜੇ ਦਿਨ ਬੱਲੇਬਾਜ਼ੀ ਸ਼ੁਰੂ ਕੀਤੀ। ਦੁਪਹਿਰ ਦੇ ਖਾਣੇ ਤੋਂ ਪਹਿਲਾਂ, 111ਵੇਂ ਓਵਰ ਦੀ ਪਹਿਲੀ ਗੇਂਦ ‘ਤੇ, ਖਵਾਜਾ ਨੇ ਇੱਕ ਸਿੰਗਲ ਲੈ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਇਸ ਲਈ ਖਵਾਜਾ ਨੇ 290 ਗੇਂਦਾਂ ਲਈਆਂ। ਜਿਵੇਂ ਹੀ ਖਵਾਜਾ ਨੇ ਦੋਹਰਾ ਸੈਂਕੜਾ ਪੂਰਾ ਕੀਤਾ, ਖਵਾਜਾ ਨੇ ਹਵਾ ‘ਚ ਛਾਲ ਮਾਰ ਕੇ ਇਸਦਾ ਜਸ਼ਨ ਮਨਾਇਆ। ਇਸ ਦੀ ਖੁਸ਼ੀ ਉਸਦੇ ਚਿਹਰੇ ‘ਤੇ ਸਾਫ਼ ਦਿਖਾਈ ਦੇ ਰਹੀ ਸੀ।
ਉਸਮਾਨ ਖਵਾਜਾ ਨੇ ਜਸਟਿਨ ਲੈਂਗਰ ਦਾ ਰਿਕਾਰਡ ਤੋੜਿਆ
ਇਸਦੇ ਨਾਲ ਹੀ ਉਸਮਾਨ ਖਵਾਜਾ (Usman Khawaja) ਨੇ ਸਾਬਕਾ ਮੁੱਖ ਕੋਚ ਜਸਟਿਨ ਲੈਂਗਰ ਦਾ ਰਿਕਾਰਡ ਵੀ ਤੋੜ ਦਿੱਤਾ। ਲੈਂਗਰ ਨੇ 2004 ‘ਚ ਕੋਲੰਬੋ ਵਿੱਚ 166 ਦੌੜਾਂ ਬਣਾਈਆਂ, ਜੋ ਕਿ ਸ਼੍ਰੀਲੰਕਾ ‘ਚ ਕਿਸੇ ਆਸਟ੍ਰੇਲੀਆਈ ਖਿਡਾਰੀ ਦਾ ਸਭ ਤੋਂ ਵੱਧ ਸਕੋਰ ਸੀ। ਹਾਲਾਂਕਿ, ਹੁਣ ਇਹ ਰਿਕਾਰਡ ਖਵਾਜਾ ਦੇ ਨਾਮ ਹੈ ਜੋ ਦੁਪਹਿਰ ਦੇ ਖਾਣੇ ਤੱਕ ਨਾਬਾਦ ਰਹੇ।
ਉਸਮਾਨ ਖਵਾਜਾ ਨੇ 2011 ‘ਚ ਐਸ਼ੇਜ਼ ਦੌਰਾਨ ਆਪਣਾ ਡੈਬਿਊ ਕੀਤਾ ਸੀ। ਉਨ੍ਹਾਂ ਨੇ ਹੁਣ ਤੱਕ 15 ਸੈਂਕੜੇ ਅਤੇ 27 ਅਰਧ ਸੈਂਕੜੇ ਜੜੇ ਹਨ। ਹਾਲਾਂਕਿ, ਉਹ ਕਦੇ ਵੀ ਦੋਹਰਾ ਸੈਂਕੜਾ ਨਹੀਂ ਲਗਾ ਸਕੇ ਸਨ। ਸਾਲ 2023 ‘ਚ ਖਵਾਜਾ ਨੇ ਸਿਡਨੀ ‘ਚ ਦੱਖਣੀ ਅਫਰੀਕਾ ਵਿਰੁੱਧ ਨਾਨਾਬਦ 195 ਦੌੜਾਂ ਬਣਾਈਆਂ ਸਨ। ਇਹ ਵੀਰਵਾਰ ਤੋਂ ਪਹਿਲਾਂ ਉਸਦਾ ਸਭ ਤੋਂ ਵੱਧ ਟੈਸਟ ਸਕੋਰ ਸੀ। ਹਾਲਾਂਕਿ, ਅਜਿਹੇ ਸਮੇਂ ਜਦੋਂ ਉਸਦੀ ਸੰਨਿਆਸ ਦੀ ਮੰਗ ਵੱਧ ਰਹੀ ਹੈ, ਇਸ ਖਿਡਾਰੀ ਨੇ ਵਿਦੇਸ਼ੀ ਧਰਤੀ ‘ਤੇ ਦੋਹਰਾ ਸੈਂਕੜਾ ਲਗਾ ਕੇ ਸਾਰਿਆਂ ਨੂੰ ਢੁਕਵਾਂ ਜਵਾਬ ਦਿੱਤਾ ਹੈ।
Read More: AUS vs SL: ਸਟੀਵ ਸਮਿਥ ਦੇ ਨਾਂ ਦਰਜ ਹੋਇਆ ਇਤਿਹਾਸਕ ਰਿਕਾਰਡ, ਸਚਿਨ ਤੇ ਬ੍ਰਾਇਨ ਲਾਰਾ ਨੂੰ ਛੱਡਿਆ ਪਿੱਛੇ