ਸਪੋਰਟਸ, 16 ਫਰਵਰੀ 2026: AUS ਬਨਾਮ SL: ਆਸਟ੍ਰੇਲੀਆ ਅਤੇ ਸ਼੍ਰੀਲੰਕਾ ਵਿਚਾਲੇ ਟੀ-20 ਵਿਸ਼ਵ ਕੱਪ ਦਾ 30ਵਾਂ ਮੈਚ ਸੋਮਵਾਰ ਨੂੰ ਸ਼੍ਰੀਲੰਕਾ ਦੇ ਪੱਲੇਕੇਲੇ ਸਟੇਡੀਅਮ ‘ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਜ਼ਿੰਬਾਬਵੇ ਤੋਂ ਆਪਣੀ ਕਰਾਰੀ ਹਾਰ ਤੋਂ ਬਾਅਦ ਆਸਟ੍ਰੇਲੀਆ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗਾ। ਸੁਪਰ-8 ‘ਚ ਪਹੁੰਚਣ ਲਈ ਆਸਟ੍ਰੇਲੀਆ ਨੂੰ ਮੈਚ ਜਿੱਤਣਾ ਲਾਜ਼ਮੀ ਹੈਮ ਨਹੀਂ ਤਾਂ ਸੁਪਰ-8 ਦੀ ਦੌੜ ਤੋਂ ਬਾਹਰ ਹੋ ਸਕਦੀ ਹੈ |
ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ‘ਚ ਸ਼ੁੱਕਰਵਾਰ ਨੂੰ ਹੋਏ ਮੈਚ ‘ਚ ਜ਼ਿੰਬਾਬਵੇ ਨੇ 170 ਦੌੜਾਂ ਦਾ ਟੀਚਾ ਰੱਖਿਆ ਸੀ । ਜਵਾਬ ‘ਚ ਆਸਟ੍ਰੇਲੀਆ 19.4 ਓਵਰਾਂ ‘ਚ 146 ਦੌੜਾਂ ‘ਤੇ ਢੇਰ ਹੋ ਗਿਆ। ਦੂਜੇ ਪਾਸੇ, ਸ਼੍ਰੀਲੰਕਾ ਆਪਣੇ ਦੋਵੇਂ ਮੈਚ ਜਿੱਤਣ ਤੋਂ ਬਾਅਦ ਗਰੁੱਪ ਬੀ ਪੁਆਇੰਟ ਟੇਬਲ ‘ਚ ਸਿਖਰ ‘ਤੇ ਹੈ। ਸ਼੍ਰੀਲੰਕਾ ਨੇ ਪਹਿਲਾਂ ਆਇਰਲੈਂਡ ਨੂੰ 20 ਦੌੜਾਂ ਨਾਲ ਹਰਾਇਆ ਅਤੇ ਫਿਰ ਓਮਾਨ ਵਿਰੁੱਧ 105 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ।
ਸ਼੍ਰੀਲੰਕਾ ਨੂੰ ਆਸਟ੍ਰੇਲੀਆ ਵਿਰੁੱਧ ਆਪਣੇ ਘਰੇਲੂ ਮੈਦਾਨ ‘ਤੇ ਖੇਡਣ ਦਾ ਵੀ ਫਾਇਦਾ ਹੋਵੇਗਾ। ਸ਼੍ਰੀਲੰਕਾ ਦੇ ਸਪਿਨਰ ਵਿਰੋਧੀ ਟੀਮ ਨੂੰ ਆਪਣੀ ਸਪਿਨ ‘ਚ ਫਸਾ ਸਕਦੇ ਹਨ। ਦੋਵੇਂ ਟੀਮਾਂ ਹੁਣ ਤੱਕ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 26 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਆਸਟ੍ਰੇਲੀਆ ਨੇ ਇਨ੍ਹਾਂ ਵਿੱਚੋਂ 16 ਮੈਚ ਜਿੱਤੇ ਹਨ, ਜਦੋਂ ਕਿ ਸ਼੍ਰੀਲੰਕਾ ਨੇ 10 ਜਿੱਤੇ ਹਨ।
ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ ਵਿੱਚ ਪੰਜ ਵਾਰ ਵੀ ਆਹਮੋ-ਸਾਹਮਣੇ ਹੋਈਆਂ ਹਨ, ਜਿੱਥੇ ਆਸਟ੍ਰੇਲੀਆ ਦਾ ਪਲੜਾ ਭਾਰੀ ਹੈ। ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ ਚਾਰ ਵਾਰ ਹਰਾਇਆ ਹੈ, ਜਦੋਂ ਕਿ ਸ਼੍ਰੀਲੰਕਾ ਦੀ ਇੱਕੋ ਇੱਕ ਅਤੇ ਆਖਰੀ ਜਿੱਤ 2009 ‘ਚ ਹੋਈ ਸੀ। ਆਸਟ੍ਰੇਲੀਆ 17 ਸਾਲਾਂ ‘ਚ ਕਿਸੇ ਵੀ ਟੀ-20 ਵਿਸ਼ਵ ਕੱਪ ‘ਚ ਸ਼੍ਰੀਲੰਕਾ ਤੋਂ ਨਹੀਂ ਹਾਰਿਆ ਹੈ।
ਮੈਟ ਰੇਨਸ਼ਾ ਇਸ ਵਿਸ਼ਵ ਕੱਪ ‘ਚ ਆਸਟ੍ਰੇਲੀਆ ਲਈ ਸਭ ਤੋਂ ਵੱਧ ਸਕੋਰਰ ਰਹੇ ਹਨ। ਉਨ੍ਹਾਂ ਨੇ ਦੋ ਮੈਚਾਂ ‘ਚ 132.46 ਦੀ ਸਟ੍ਰਾਈਕ ਰੇਟ ਨਾਲ 102 ਦੌੜਾਂ ਬਣਾਈਆਂ ਹਨ, ਜਿਸ ‘ਚ ਉਸਦਾ ਸਰਵੋਤਮ ਸਕੋਰ 65 ਹੈ। ਕੁਸਲ ਮੈਂਡਿਸ ਨੇ ਇਸ ਟੂਰਨਾਮੈਂਟ ‘ਚ ਸ਼੍ਰੀਲੰਕਾ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਮੈਂਡਿਸ ਨੇ 132.95 ਦੀ ਸਟ੍ਰਾਈਕ ਰੇਟ ਨਾਲ 117 ਦੌੜਾਂ ਬਣਾਈਆਂ ਹਨ, ਦੋਵਾਂ ਮੈਚਾਂ ‘ਚ ਅਰਧ ਸੈਂਕੜੇ ਲਗਾਏ ਹਨ। ਇਸ ਸਮੇਂ ਦੌਰਾਨ ਉਸਦਾ ਸਰਵੋਤਮ ਸਕੋਰ 61 ਹੈ।
ਮੀਸ਼ ਤੀਕਸ਼ਣਾ ਸ਼੍ਰੀਲੰਕਾ ਲਈ ਸਭ ਤੋਂ ਵਧੀਆ ਗੇਂਦਬਾਜ਼ ਸਾਬਤ ਹੋਇਆ ਹੈ। ਤੀਕਸ਼ਣਾ ਨੇ 2 ਮੈਚਾਂ ‘ਚ 4.25 ਦੀ ਇਕਾਨਮੀ ਰੇਟ ਨਾਲ 5 ਵਿਕਟਾਂ ਲਈਆਂ ਹਨ। ਉਸਦਾ ਸਭ ਤੋਂ ਵਧੀਆ ਗੇਂਦਬਾਜ਼ੀ ਪ੍ਰਦਰਸ਼ਨ 23 ਦੌੜਾਂ ਦੇ ਕੇ 2 ਵਿਕਟਾਂ ਹੈ।
ਗੇਂਦਬਾਜ਼ੀ ‘ਚ ਨਾਥਨ ਐਲਿਸ ਨੇ 2 ਮੈਚਾਂ ‘ਚ 5.87 ਦੀ ਇਕਾਨਮੀ ਰੇਟ ਨਾਲ 4 ਵਿਕਟਾਂ ਲਈਆਂ ਹਨ। ਇਸ ਸਮੇਂ ਦੌਰਾਨ ਉਸਦਾ ਸਭ ਤੋਂ ਵਧੀਆ ਪ੍ਰਦਰਸ਼ਨ 12 ਦੌੜਾਂ ਦੇ ਕੇ 4 ਵਿਕਟਾਂ ਹੈ।
Read More: AFG ਬਨਾਮ UAE: ਅਫਗਾਨਿਸਤਾਨ ਨੇ ਯੂਏਈ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ




