AUS vs SA WTC Final

AUS ਬਨਾਮ SA WTC Final: ਆਸਟ੍ਰੇਲੀਆ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ ਜਿੱਤਿਆ ਵਿਸ਼ਵ ਟੈਸਟ ਚੈਂਪੀਅਨ ਦਾ ਖ਼ਿਤਾਬ

ਲੰਡਨ, 14 ਜੂਨ 2025: ਦੱਖਣੀ ਅਫਰੀਕਾ ਦੀ ਟੀਮ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨ ਦਾ ਖ਼ਿਤਾਬ ਜਿੱਤ ਲਿਆ ਹੈ | ਦੱਖਣੀ ਅਫਰੀਕਾ ਦੀ ਟੀਮ ਨੇ 27 ਸਾਲ ਬਾਅਦ ਕੋਈ ਆਈ.ਸੀ. ਸੀ ਖ਼ਿਤਾਬ ਜਿੱਤਿਆ ਹੈ |

ਲੰਡਨ ਦੇ ਲਾਰਡਜ਼ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਚੌਥੇ ਦਿਨ, ਦੱਖਣੀ ਅਫਰੀਕਾ ਨੇ 213/2 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਮਾਰਕਰਾਮ ਨੇ 102 ਅਤੇ ਬਾਵੁਮਾ ਨੇ 65 ਦੌੜਾਂ ਨਾਲ ਪਾਰੀ ਨੂੰ ਅੱਗੇ ਵਧਾਇਆ।

ਪੈਟ ਕਮਿੰਸ ਨੇ ਕਪਤਾਨ ਤੇਂਬਾ ਬਾਵੁਮਾ ਨੂੰ ਆਊਟ ਕਰਕੇ ਦੱਖਣੀ ਅਫਰੀਕਾ ਨੂੰ ਤੀਜਾ ਝਟਕਾ ਦਿੱਤਾ। ਇਸ ਦੇ ਨਾਲ ਹੀ ਬਾਵੁਮਾ ਅਤੇ ਮਾਰਕਰਾਮ ਵਿਚਕਾਰ ਤੀਜੀ ਵਿਕਟ ਲਈ 147 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ। ਬਾਵੁਮਾ 134 ਗੇਂਦਾਂ ‘ਚ ਪੰਜ ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਇਸਦੇ ਨਾਲ ਹੀ ਏਡਨ ਮਾਰਕਰਾਮ 207 ਗੇਂਦਾਂ ‘ਚ 136 ਦੌੜਾਂ ਬਣਾ ਕੇ ਆਊਟ ਹੋਏ |

ਬੁੱਧਵਾਰ ਨੂੰ ਦੱਖਣੀ ਅਫਰੀਕਾ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ 212 ਅਤੇ ਦੱਖਣੀ ਅਫਰੀਕਾ ਨੇ 138 ਦੌੜਾਂ ਬਣਾਈਆਂ। ਕੰਗਾਰੂ ਟੀਮ ਨੂੰ 74 ਦੌੜਾਂ ਦੀ ਲੀਡ ਮਿਲੀ, ਫਿਰ ਟੀਮ ਨੇ ਦੂਜੀ ਪਾਰੀ ‘ਚ 218 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੂੰ 282 ਦੌੜਾਂ ਦਾ ਟੀਚਾ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਹੈ।

Read More: ਏਡਨ ਮਾਰਕਰਮ ICC ਫਾਈਨਲ ‘ਚ ਸੈਂਕੜਾ ਲਗਾਉਣ ਵਾਲਾ ਪਹਿਲਾ ਦੱਖਣੀ ਅਫ਼ਰੀਕੀ ਖਿਡਾਰੀ ਬਣਿਆ

Scroll to Top