Australia

AUS vs SA: ਅੱਜ ਆਸਟਰੇਲੀਆ ਸਾਹਮਣੇ ਦੱਖਣੀ ਅਫਰੀਕਾ ਦੀ ਚੁਣੌਤੀ, ਪਹਿਲੀ ਜਿੱਤ ਦੀ ਤਲਾਸ਼ ‘ਚ ਕੰਗਾਰੂ

ਚੰਡੀਗੜ੍ਹ, 12 ਅਕਤੂਬਰ, 2023: ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਦੱਖਣੀ ਅਫਰੀਕਾ ਦਾ ਸਾਹਮਣਾ ਆਸਟਰੇਲੀਆ (Australia) ਨਾਲ ਹੋਵੇਗਾ। ਅਫਰੀਕੀ ਟੀਮ ਨੇ ਪਹਿਲੇ ਮੈਚ ‘ਚ ਸ਼੍ਰੀਲੰਕਾ ‘ਤੇ ਵੱਡੀ ਜਿੱਤ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਆਸਟ੍ਰੇਲੀਆ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਆਸਟ੍ਰੇਲੀਆ ਜਿੱਤ ਦੀ ਲੀਹ ‘ਤੇ ਵਾਪਸੀ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਜਿੱਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੇਗਾ। ਦੋਵੇਂ ਟੀਮਾਂ ਅੱਜ ਦੁਪਹਿਰ 2 ਵਜੇ ਲਖਨਊ ‘ਚ ਆਹਮੋ-ਸਾਹਮਣੇ ਹੋਣਗੀਆਂ।

ਦੱਖਣੀ ਅਫਰੀਕਾ ਦੀ ਟੀਮ ਸ਼ਾਨਦਾਰ ਲੈਅ ਵਿੱਚ ਹੈ। ਵਿਸ਼ਵ ਕੱਪ ‘ਚ ਆਪਣੇ ਪਹਿਲੇ ਮੈਚ ‘ਚ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 102 ਦੌੜਾਂ ਨਾਲ ਹਰਾਇਆ ਸੀ। ਇਸ ਮੈਚ ‘ਚ ਅਫਰੀਕੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਵਿੰਟਨ ਡੀ ਕਾਕ, ਰਾਸੀ ਵੈਨ ਡੇਰ ਡੁਸਨ ਅਤੇ ਏਡਨ ਮਾਰਕਰਮ ਨੇ ਸੈਂਕੜੇ ਵਾਲੀ ਪਾਰੀ ਖੇਡੀ। ਮਾਰਕਰਮ ਨੇ ਵਿਸ਼ਵ ਕੱਪ ਦਾ ਸਭ ਤੋਂ ਤੇਜ਼ ਸੈਂਕੜਾ ਲਗਾਇਆ ਸੀ।

ਆਸਟ੍ਰੇਲੀਆ (Australia) ਨੂੰ ਵਿਸ਼ਵ ਕੱਪ ‘ਚ ਆਪਣੇ ਪਹਿਲੇ ਮੈਚ ‘ਚ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਨੇ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ। ਕੰਗਾਰੂ ਬੱਲੇਬਾਜ਼ ਭਾਰਤੀ ਸਪਿਨ ਗੇਂਦਬਾਜ਼ਾਂ ਦੇ ਖ਼ਿਲਾਫ਼ ਸੰਘਰਸ਼ ਕਰਦੇ ਨਜ਼ਰ ਆਏ। ਹਾਲਾਂਕਿ, ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੇ ਦੋ ਦੌੜਾਂ ਦੇ ਅੰਦਰ ਭਾਰਤ ਦੀਆਂ ਤਿੰਨ ਵਿਕਟਾਂ ਲੈ ਕੇ ਪ੍ਰਭਾਵ ਬਣਾਇਆ। ਆਸਟਰੇਲੀਆ ਆਪਣੇ ਦੂਜੇ ਮੈਚ ਵਿੱਚ ਆਪਣੀ ਬੱਲੇਬਾਜ਼ੀ ਵਿੱਚ ਸੁਧਾਰ ਕਰਨਾ ਚਾਹੇਗਾ।

Scroll to Top