ਲੰਡਨ, 13 ਜੂਨ 2025: AUS ਬਨਾਮ SA WTC Final: ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦਾ ਤੀਜਾ ਦਿਨ ਹੈ। ਲਾਰਡਸ ਵਿਖੇ ਖੇਡਿਆ ਜਾ ਰਿਹਾ ਇਹ ਮੈਚ ਇੱਕ ਦਿਲਚਸਪ ਮੋੜ ‘ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਨੂੰ ਦੂਜਾ ਝਟਕਾ 70 ਦੇ ਸਕੋਰ ‘ਤੇ ਲੱਗਿਆ।
ਆਸਟ੍ਰੇਲੀਆ ਦੇ ਸਟਾਰਕ ਨੇ ਵਿਆਨ ਮੁਲਡਰ ਨੂੰ ਲਾਬੂਸ਼ੇਨ ਹੱਥੋਂ ਕੈਚ ਕਰਵਾਇਆ। ਮੁਲਡਰ 50 ਗੇਂਦਾਂ ‘ਚ 27 ਦੌੜਾਂ ਬਣਾ ਸਕੇ। ਮੁਲਡਰ ਅਤੇ ਮਾਰਕਰਾਮ ਨੇ ਦੂਜੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਮੇਂ ਕਪਤਾਨ ਟੇਂਬਾ ਬਾਵੁਮਾ ਅਤੇ ਮਾਰਕਰਾਮ ਕ੍ਰੀਜ਼ ‘ਤੇ ਹਨ। ਦੱਖਣੀ ਅਫਰੀਕਾ ਨੂੰ ਹੁਣ ਜਿੱਤ ਲਈ 210 ਦੌੜਾਂ ਦੀ ਲੋੜ ਹੈ।
ਜਿਕਰਯੋਗ ਹੈ ਕਿ ਆਸਟ੍ਰੇਲੀਆ ਦੀ ਦੂਜੀ ਪਾਰੀ ਤੀਜੇ ਦਿਨ 207 ਦੌੜਾਂ ‘ਤੇ ਸਮਾਪਤ ਹੋ ਗਈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ‘ਚ 212 ਦੌੜਾਂ ਬਣਾਈਆਂ ਸਨ । ਇਸਦੇ ਜਵਾਬ ‘ਚ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 138 ਦੌੜਾਂ ‘ਤੇ ਸਮਾਪਤ ਹੋ ਗਈ। ਪਹਿਲੀ ਪਾਰੀ ਦੇ ਆਧਾਰ ‘ਤੇ, ਆਸਟ੍ਰੇਲੀਆ ਨੂੰ ਦੂਜੀ ਪਾਰੀ ‘ਚ 69 ਦੌੜਾਂ ਦੀ ਬੜ੍ਹਤ ਮਿਲੀ ਸੀ।
ਦੂਜੀ ਪਾਰੀ ਤੋਂ ਬਾਅਦ ਆਸਟ੍ਰੇਲੀਆ ਦੀ ਕੁੱਲ ਬੜ੍ਹਤ 281 ਦੌੜਾਂ ਸੀ ਅਤੇ ਦੱਖਣੀ ਅਫਰੀਕਾ ਕੋਲ ਖਿਤਾਬ ਜਿੱਤਣ ਲਈ 282 ਦੌੜਾਂ ਦਾ ਟੀਚਾ ਹੈ। ਮਿਸ਼ੇਲ ਸਟਾਰਕ 136 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 58 ਦੌੜਾਂ ਬਣਾ ਕੇ ਨਾਬਾਦ ਰਹੇ।
Read More: AUS ਬਨਾਮ SA: ਦੱਖਣੀ ਅਫਰੀਕਾ ਸਾਹਮਣੇ WTC ਦਾ ਖ਼ਿਤਾਬ ਜਿੱਤਣ ਲਈ 282 ਦੌੜਾਂ ਦਾ ਟੀਚਾ