AUS ਬਨਾਮ SA

AUS ਬਨਾਮ SA: ਦੱਖਣੀ ਅਫਰੀਕਾ ਸਾਹਮਣੇ WTC ਦਾ ਖ਼ਿਤਾਬ ਜਿੱਤਣ ਲਈ 282 ਦੌੜਾਂ ਦਾ ਟੀਚਾ

ਲੰਡਨ, 13 ਜੂਨ 2025: AUS ਬਨਾਮ SA WTC Final: ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ​​ਦੇ ਫਾਈਨਲ ਮੁਕਾਬਲੇ ‘ਚ ਆਸਟ੍ਰੇਲੀਆ ਦੀ ਦੂਜੀ ਪਾਰੀ ਤੀਜੇ ਦਿਨ 207 ਦੌੜਾਂ ‘ਤੇ ਸਮਾਪਤ ਹੋ ਗਈ ਹੈ। ਆਸਟ੍ਰੇਲੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਆਪਣੀ ਪਹਿਲੀ ਪਾਰੀ ‘ਚ 212 ਦੌੜਾਂ ਬਣਾਈਆਂ ਸਨ।

ਇਸਦੇ ਜਵਾਬ ‘ਚ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 138 ਦੌੜਾਂ ‘ਤੇ ਢਹਿ ਗਈ ਸੀ। ਪਹਿਲੀ ਪਾਰੀ ਦੇ ਆਧਾਰ ‘ਤੇ ਆਸਟ੍ਰੇਲੀਆ ਨੂੰ ਦੂਜੀ ਪਾਰੀ ‘ਚ 69 ਦੌੜਾਂ ਦੀ ਲੀਡ ਮਿਲੀ ਸੀ। ਦੂਜੀ ਪਾਰੀ ਤੋਂ ਬਾਅਦ, ਆਸਟ੍ਰੇਲੀਆ ਦੀ ਕੁੱਲ ਲੀਡ 281 ਦੌੜਾਂ ਸੀ ਅਤੇ ਦੱਖਣੀ ਅਫਰੀਕਾ ਕੋਲ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਖਿਤਾਬ ਜਿੱਤਣ ਲਈ 282 ਦੌੜਾਂ ਦਾ ਟੀਚਾ ਹੈ। ਮਿਸ਼ੇਲ ਸਟਾਰਕ 136 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 58 ਦੌੜਾਂ ਬਣਾ ਕੇ ਨਾਬਾਦ ਰਿਹਾ।

ਸਟਾਰਕ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਪਹਿਲਾਂ ਐਲੇਕਸ ਕੈਰੀ ਨਾਲ ਅੱਠਵੀਂ ਵਿਕਟ ਲਈ 61 ਦੌੜਾਂ ਬਣਾਈਆਂ, ਫਿਰ ਲਿਓਨ ਨਾਲ ਨੌਵੀਂ ਵਿਕਟ ਲਈ 14 ਦੌੜਾਂ ਬਣਾਈਆਂ ਅਤੇ ਫਿਰ ਹੇਜ਼ਲਵੁੱਡ ਨਾਲ ਆਖਰੀ ਵਿਕਟ ਲਈ 135 ਗੇਂਦਾਂ ‘ਚ 59 ਦੌੜਾਂ ਦੀ ਸਾਂਝੇਦਾਰੀ ਕੀਤੀ | ਹੇਜ਼ਲਵੁੱਡ 17 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ।

ਆਸਟ੍ਰੇਲੀਆ ਲਈ ਦੂਜੀ ਪਾਰੀ ‘ਚ ਮਾਰਨਸ ਲਾਬੂਸ਼ਾਨੇ ਨੇ 22, ਸਟੀਵ ਸਮਿਥ ਨੇ 13, ਉਸਮਾਨ ਖਵਾਜਾ ਨੇ 6, ਟ੍ਰੈਵਿਸ ਹੈੱਡ ਨੇ 9, ਬਿਊ ਵੈਬਸਟਰ ਨੇ 9 ਅਤੇ ਕਪਤਾਨ ਪੈਟ ਕਮਿੰਸ ਨੇ 6 ਦੌੜਾਂ ਬਣਾਈਆਂ। ਕੈਮਰਨ ਗ੍ਰੀਨ ਖਾਤਾ ਨਹੀਂ ਖੋਲ੍ਹ ਸਕਿਆ। ਇਸ ਤੋਂ ਇਲਾਵਾ ਐਲੇਕਸ ਕੈਰੀ ਨੇ 50 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 43 ਦੌੜਾਂ ਬਣਾਈਆਂ।

ਇਸ ਦੇ ਨਾਲ ਹੀ ਨਾਥਨ ਲਿਓਨ ਸਿਰਫ਼ ਦੋ ਦੌੜਾਂ ਹੀ ਬਣਾ ਸਕਿਆ। ਦੱਖਣੀ ਅਫਰੀਕਾ ਲਈ ਕਾਗਿਸੋ ਰਬਾਡਾ ਨੇ ਚਾਰ ਵਿਕਟਾਂ ਲਈਆਂ, ਜਦੋਂ ਕਿ ਲੁੰਗੀ ਨਗਿਦੀ ਨੇ ਤਿੰਨ ਵਿਕਟਾਂ ਲਈਆਂ। ਮਾਰਕੋ ਜੈਨਸਨ, ਵਿਆਨ ਮਲਡਰ ਅਤੇ ਏਡਨ ਮਾਰਕਰਾਮ ਨੇ ਇੱਕ-ਇੱਕ ਵਿਕਟ ਲਈ |

Read More: AUS ਬਨਾਮ SA WTC Final: ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11

Scroll to Top