ਸਪੋਰਟਸ, 16 ਅਗਸਤ 2025: ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਕੇਅਰਨਜ਼ ‘ਚ ਖੇਡਿਆ ਜਾ ਰਿਹਾ ਹੈ, ਜਿੱਥੇ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਓਵਰਾਂ ‘ਚ ਤਿੰਨ ਵਿਕਟਾਂ ਗੁਆ ਕੇ 63 ਦੌੜਾਂ ਬਣਾ ਲਈਆਂ ਹਨ|
ਰਯਾਨ ਰਿਕੇਲਟਨ ਸੱਤਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਜੰਪਾ ਦੀ ਸਪਿਨ ‘ਚ ਕੈਚ ਹੋ ਗਿਆ। ਉਹ ਆਫ ਸਟੰਪ ਦੇ ਬਾਹਰ ਮਿਡ-ਵਿਕਟ ਦੀ ਦਿਸ਼ਾ ‘ਚ ਗੇਂਦ ਨੂੰ ਮਿਸ ਕਰ ਗਿਆ ਅਤੇ ਵਿਕਟਕੀਪਰ ਜੋਸ ਇੰਗਲਿਸ਼ ਦੁਆਰਾ ਕੈਚ ਕਰ ਲਿਆ ਗਿਆ। ਰਿਕੇਲਟਨ ਨੇ 13 (13) ਦੌੜਾਂ ਬਣਾਈਆਂ।
ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ‘ਚ ਦੋਵੇਂ ਟੀਮਾਂ ਇੱਕ-ਇੱਕ ਮੈਚ ਜਿੱਤਣ ‘ਚ ਸਫਲ ਰਹੀਆਂ। ਆਸਟ੍ਰੇਲੀਆ ਨੇ ਪਹਿਲਾ ਮੈਚ 17 ਦੌੜਾਂ ਨਾਲ ਜਿੱਤਿਆ, ਜਿਸ ਤੋਂ ਬਾਅਦ ਦੱਖਣੀ ਅਫਰੀਕਾ ਨੇ ਤੀਜਾ ਮੈਚ 53 ਦੌੜਾਂ ਨਾਲ ਜਿੱਤਿਆ। ਅਜਿਹੀ ਸਥਿਤੀ ‘ਚ ਤੀਜੇ ਅਤੇ ਫੈਸਲਾਕੁੰਨ ਮੈਚ ‘ਚ ਦੋਵਾਂ ਟੀਮਾਂ ਵਿਚਕਾਰ ਸਖ਼ਤ ਮੁਕਾਬਲੇ ਦੀ ਸੰਭਾਵਨਾ ਹੈ। ਸੀਰੀਜ਼ ਦੇ ਫੈਸਲਾਕੁੰਨ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਝਟਕਾ ਲੱਗਾ |
ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਤੀਜੇ ਟੀ-20 ਮੈਚ ਦਾ ਸਿੱਧਾ ਪ੍ਰਸਾਰਣ ਭਾਰਤ ‘ਚ ਸਟਾਰ ਸਪੋਰਟਸ ਨੈੱਟਵਰਕ ‘ਤੇ ਦੇਖਿਆ ਜਾਵੇਗਾ। ਦਰਸ਼ਕ ਆਪਣੀਆਂ ਖੇਤਰੀ ਭਾਸ਼ਾਵਾਂ ‘ਚ ਸਟਾਰ ਸਪੋਰਟਸ ਚੈਨਲਾਂ ‘ਤੇ ਮੈਚ ਦਾ ਆਨੰਦ ਲੈ ਸਕਦੇ ਹਨ, ਜਿੱਥੇ ਉਨ੍ਹਾਂ ਨੂੰ ਵਿਸ਼ਲੇਸ਼ਣ, ਕੁਮੈਂਟਰੀ ਅਤੇ ਪੂਰੀ ਮੈਚ ਕਵਰੇਜ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ, ਮੈਚ ਦਾ ਸਿੱਧਾ ਪ੍ਰਸਾਰਣ ਡਿਜ਼ਨੀ-ਹੌਟਸਟਾਰ ‘ਤੇ ਵੀ ਦੇਖਿਆ ਜਾਵੇਗਾ।
Read More: SA ਬਨਾਮ AUS: ਦੱਖਣੀ ਅਫਰੀਕਾ ਦਾ ਸ਼ਾਨਦਾਰ ਪ੍ਰਦਰਸ਼ਨ, ਆਸਟ੍ਰੇਲੀਆ ਦੀ 9 ਟੀ-20 ਮੈਚਾਂ ਬਾਅਦ ਹਾਰ