July 7, 2024 1:21 pm
South Africa

AUS vs SA: ਕੋਲਕਾਤਾ ‘ਚ ਰੁਕਿਆ ਮੀਂਹ, ਦੱਖਣੀ ਅਫਰੀਕਾ ਦੀ ਬੱਲੇਬਾਜ਼ੀ ਮੁੜ ਸ਼ੁਰੂ

ਚੰਡੀਗੜ੍ਹ, 16 ਨਵੰਬਰ 2023: ਵਨਡੇ ਵਿਸ਼ਵ ਕੱਪ 2023 ਦੇ ਦੂਜੇ ਸੈਮੀਫਾਈਨਲ ‘ਚ ਅੱਜ ਆਸਟ੍ਰੇਲੀਆ ਦਾ ਸਾਹਮਣਾ ਦੱਖਣੀ ਅਫਰੀਕਾ (South Africa) ਨਾਲ ਹੈ । ਇਹ ਮੈਚ ਕੋਲਕਾਤਾ (Kolkata) ਦੇ ਈਡਨ ਗਾਰਡਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।ਕੋਲਕਾਤਾ ‘ਚ ਮੀਂਹ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਸੀ । ਹੁਣ ਦੁਬਾਰਾ ਤੋਂ ਮੈਚ ਸ਼ੁਰੂ ਹੋ ਗਿਆ ਹੈ | ਹੇਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਕ੍ਰੀਜ਼ ‘ਤੇ ਹਨ |

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ (South Africa) ਨੇ 14 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 15.4 ਓਵਰਾਂ ‘ਚ 46 ਦੌੜਾਂ ਬਣਾ ਲਈਆਂ ਹਨ । ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਨੇ ਦੋ-ਦੋ ਵਿਕਟਾਂ ਲਈਆਂ।