ਚੰਡੀਗੜ੍ਹ, 16 ਨਵੰਬਰ 2023: ਵਨਡੇ ਵਿਸ਼ਵ ਕੱਪ 2023 ਦੇ ਦੂਜੇ ਸੈਮੀਫਾਈਨਲ ‘ਚ ਅੱਜ ਆਸਟ੍ਰੇਲੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੈ । ਇਹ ਮੈਚ ਕੋਲਕਾਤਾ (Kolkata) ਦੇ ਈਡਨ ਗਾਰਡਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।ਕੋਲਕਾਤਾ ‘ਚ ਮੀਂਹ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 14 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 44 ਦੌੜਾਂ ਬਣਾਈਆਂ। ਹੇਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਕ੍ਰੀਜ਼ ‘ਤੇ ਹਨ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਨੇ ਦੋ-ਦੋ ਵਿਕਟਾਂ ਲਈਆਂ।
ਜੇਕਰ ਮੀਂਹ ਕਾਰਨ ਅੱਜ ਮੈਚ ਪੂਰਾ ਨਹੀਂ ਹੋਇਆ ਤਾਂ ਡਕਵਰਥ ਲੁਈਸ ਨਿਯਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਅੱਜ ਮੈਚ ਨਹੀਂ ਹੋ ਸਕਦਾ ਤਾਂ ਕੱਲ੍ਹ ਰਿਜ਼ਰਵ ਡੇਅ ‘ਤੇ ਮੈਚ ਉਸੇ ਥਾਂ (Kolkata) ਤੋਂ ਸ਼ੁਰੂ ਹੋਵੇਗਾ ਜਿੱਥੇ ਅੱਜ ਸਮਾਪਤ ਹੋਇਆ ਸੀ।