AUS vs SA

AUS vs SA: ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਖ਼ਿਲਾਫ਼ ਟਾਸ ਜਿੱਤ ਗੇਂਦਬਾਜ਼ੀ ਚੁਣੀ, ਦੱਖਣੀ ਅਫਰੀਕਾ ਦੀ ਸਲਾਮੀ ਜੋੜੀ ਦੀ 50 ਦੌੜਾਂ ਪੂਰੀਆਂ

ਚੰਡੀਗੜ੍ਹ, 12 ਅਕਤੂਬਰ, 2023: (AUS vs SA) ਆਈਸੀਸੀ ਵਿਸ਼ਵ ਕੱਪ 2023 ਦੇ 10ਵੇਂ ਮੈਚ ਵਿੱਚ ਆਸਟਰੇਲੀਆਈ ਕਪਤਾਨ ਪੈਟ ਕਮਿੰਸ ਨੇ ਦੱਖਣੀ ਅਫਰੀਕਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਨੇ 2 ਬਦਲਾਅ ਕੀਤੇ ਹਨ। ਮਾਰਕਸ ਸਟੋਇਨਿਸ ਅਤੇ ਜੋਸ਼ ਇੰਗਲਿਸ਼ ਟੀਮ ਵਿੱਚ ਆ ਗਏ ਹਨ। ਕੈਮਰਨ ਗ੍ਰੀਨ ਅਤੇ ਅਲੈਕਸ ਕੈਰੀ ਨੂੰ ਦਰਵਾਜ਼ਾ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੇ ਪਲੇਇੰਗ ਇਲੈਵਨ ‘ਚ ਤਬਰੇਜ਼ ਸ਼ਮਸੀ ਨੂੰ ਮੌਕਾ ਮਿਲਿਆ ਹੈ।

ਦੱਖਣੀ ਅਫਰੀਕਾ ਨੇ ਆਪਣੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ ਹਰਾਇਆ ਸੀ। ਅੱਜ ਆਸਟ੍ਰੇਲੀਆ ਦੀ ਨਜ਼ਰ ਪਹਿਲੀ ਜਿੱਤ ਦਰਜ ਕਰਨ ‘ਤੇ ਹੋਵੇਗੀ। ਪਿਛਲੇ ਮੈਚ ਵਿੱਚ ਆਸਟਰੇਲੀਆ ਨੂੰ ਭਾਰਤ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੱਖਣੀ ਅਫਰੀਕਾ ਨੇ 10 ਓਵਰਾਂ ਤੱਕ ਬਿਨਾਂ ਵਿਕਟ ਗੁਆਏ 53 ਦੌੜਾਂ ਬਣਾ ਲਈਆਂ ਹਨ | ਬਾਵੁਮਾ- 17 (27) ਅਤੇ ਡੀ ਕਾਕ 30 (33) ਦੌੜਾਂ ਬਣਾ ਕੇ ਨਾਬਾਦ ਹਨ।

Scroll to Top