ਸਪੋਰਟਸ, 16 ਅਗਸਤ 2025: ਆਸਟ੍ਰੇਲੀਆ ਨੇ ਅੱਜ ਤੀਜੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨੂੰ ਹਰਾ ਕੇ ਸੀਰੀਜ਼ ‘ਤੇ 2-1 ਨਾਲ ਆਪਣੇ ਨਾਂ ਕਰ ਲਈ ਹੈ | ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਵੀ ਅਰਧ ਸੈਂਕੜਾ ਜੜਿਆ । ਤੇਜ਼ ਗੇਂਦਬਾਜ਼ ਨਾਥਨ ਐਲਿਸ ਨੇ 3 ਵਿਕਟਾਂ ਲਈਆਂ। ਗਲੇਨ ਮੈਕਸਵੈੱਲ ਨੇ ਅਰਧ ਸੈਂਕੜਾ ਜੜ ਕੇ ਆਸਟ੍ਰੇਲੀਆ ਨੂੰ ਜਿੱਤ ਦਿਵਾਈ |
ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਦੇ ਨੁਕਸਾਨ ‘ਤੇ 172 ਦੌੜਾਂ ਬਣਾਈਆਂ। ਡੇਵਾਲਡ ਬ੍ਰੇਵਿਸ ਨੇ ਅਰਧ ਸੈਂਕੜਾ ਮਾਰਿਆ। ਗੇਂਦਬਾਜ਼ੀ ‘ਚ ਕੋਰਬਿਨ ਬੋਸ਼ ਨੇ 3 ਵਿਕਟਾਂ ਲਈਆਂ। ਕਾਗੀਸੋ ਰਬਾਡਾ ਅਤੇ ਕਵੇਨਾ ਮਫਾਕਾ ਨੇ 2-2 ਵਿਕਟਾਂ ਲਈਆਂ।
ਆਸਟ੍ਰੇਲੀਆ ਨੇ 20ਵੇਂ ਓਵਰ ‘ਚ 8 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕੀਤਾ। ਮੈਕਸਵੈੱਲ ਨੇ 62 ਅਤੇ ਮਾਰਸ਼ ਨੇ 54 ਦੌੜਾਂ ਬਣਾਈਆਂ। ਜੋਸ਼ ਹੇਜ਼ਲਵੁੱਡ ਅਤੇ ਐਡਮ ਜੰਪਾ ਨੇ ਗੇਂਦਬਾਜ਼ੀ ਵਿੱਚ 2-2 ਵਿਕਟਾਂ ਲਈਆਂ।
ਆਸਟ੍ਰੇਲੀਆ ਨੇ ਪਹਿਲਾ ਅਤੇ ਤੀਜਾ ਟੀ-20 ਜਿੱਤਿਆ ਹੈ । ਦੱਖਣੀ ਅਫਰੀਕਾ ਨੇ ਦੂਜਾ ਟੀ-20 53 ਦੌੜਾਂ ਨਾਲ ਜਿੱਤਿਆ। ਇੱਕ ਵਨਡੇ 19 ਅਗਸਤ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਕੇਰਨਜ਼ ‘ਚ ਹੀ ਖੇਡਿਆ ਜਾਵੇਗਾ।
Read More: AUS ਬਨਾਮ SA: ਤੀਜੇ ਟੀ-20 ‘ਚ ਦੱਖਣੀ ਅਫਰੀਕਾ ਦਾ 3 ਵਿਕਟਾਂ ਗੁਆ ਕੇ ਸਕੋਰ 70 ਤੋਂ ਪਾਰ