ਚੰਡੀਗੜ੍ਹ, 20 ਅਕਤੂਬਰ 2023: ਵਨਡੇ ਵਿਸ਼ਵ ਕੱਪ 2023 ਦੇ 18ਵੇਂ ਮੈਚ ‘ਚ ਆਸਟ੍ਰੇਲੀਆ (Australia) ਸਾਹਮਣੇ ਪਾਕਿਸਤਾਨ ਦੀ ਚੁਣੌਤੀ ਹੈ। ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੀ ਨਜ਼ਰ ਲਗਾਤਾਰ ਦੂਜੀ ਜਿੱਤ ‘ਤੇ ਹੈ।
ਉਨ੍ਹਾਂ ਨੇ ਪਿਛਲੇ ਮੈਚ ‘ਚ ਸ਼੍ਰੀਲੰਕਾ ਨੂੰ ਹਰਾਇਆ ਸੀ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬਾਬਰ ਆਜ਼ਮ ਦੀ ਟੀਮ ਜਿੱਤ ਦੇ ਰਾਹ ਪਰਤਣਾ ਚਾਹੇਗੀ। ਪਾਕਿਸਤਾਨ ਖ਼ਿਲਾਫ਼ ਆਸਟ੍ਰੇਲੀਆ ਦੀ ਪਾਰੀ ਸ਼ੁਰੂ ਹੋ ਚੁੱਕੀ ਹੈ।
ਜਾਣੋ ਦੋਵੇਂ ਟੀਮਾਂ:-
ਪਾਕਿਸਤਾਨ: ਅਬਦੁੱਲਾ ਸ਼ਫੀਕ, ਇਮਾਮ ਉਲ ਹੱਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸਾਊਦਸ਼ਕੀਲ, ਇਫਤਿਖਾਰ ਅਹਿਮਦ, ਮੁਹੰਮਦ ਨਵਾਜ਼, ਉਸਾਮਾ ਮੀਰ, ਹਸਨ ਅਲੀ, ਸ਼ਾਹੀਨ ਅਫਰੀਦੀ, ਹਰਿਸ ਰਾਊਫ।
ਆਸਟਰੇਲੀਆ: ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲੈਬੁਸ਼ਗਨ, ਜੋਸ਼ ਇੰਗਲਿਸ਼ (ਵਿਕਟਕੀਪਰ), ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ।