David Warner

AUS vs PAK: ਪਾਕਿਸਤਾਨ ਖ਼ਿਲਾਫ਼ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਨੇ ਜੜੇ ਸੈਂਕੜੇ, ਆਸਟ੍ਰੇਲੀਆ ਦਾ ਸਕੋਰ 210 ਦੌੜਾਂ ਤੋਂ ਪਾਰ

ਚੰਡੀਗੜ੍ਹ, 20 ਅਕਤੂਬਰ 2023: ਵਨਡੇ ਵਿਸ਼ਵ ਕੱਪ ਦੇ 18ਵੇਂ ਮੈਚ ‘ਚ ਆਸਟ੍ਰੇਲੀਆ ਸਾਹਮਣੇ ਪਾਕਿਸਤਾਨ ਦੀ ਚੁਣੌਤੀ ਹੈ। ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ |

ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (David Warner) ਅਤੇ ਮਿਸ਼ੇਲ ਮਾਰਸ਼ ਨੇ ਪਾਕਿਸਤਾਨ ਖ਼ਿਲਾਫ਼ ਆਪਣੇ-ਆਪਣੇ ਸੈਂਕੜੇ ਪੂਰੇ ਕੀਤੇ। ਵਾਰਨਰ ਨੇ 31ਵੇਂ ਓਵਰ ‘ਚ ਮੁਹੰਮਦ ਨਵਾਜ਼ ਦੀ ਗੇਂਦ ‘ਤੇ ਇਕ ਦੌੜ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ। ਮਿਸ਼ੇਲ ਮਾਰਸ਼ ਨੇ ਅਗਲੀ ਹੀ ਗੇਂਦ ‘ਤੇ ਚੌਕਾ ਲਗਾ ਕੇ ਸੈਂਕੜਾ ਜੜਿਆ। ਵਾਰਨਰ ਦਾ ਵਨਡੇ ਵਿੱਚ ਇਹ 21ਵਾਂ ਅਤੇ ਮਾਰਸ਼ ਦਾ ਦੂਜਾ ਸੈਂਕੜਾ ਹੈ। ਆਸਟਰੇਲੀਆ ਲਈ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਇੱਕੋ ਮੈਚ ਵਿੱਚ ਸੈਂਕੜੇ ਵਾਲੀ ਪਾਰੀ ਖੇਡੀ ਹੈ। ਕੰਗਾਰੂ ਟੀਮ ਨੇ 31 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 214 ਦੌੜਾਂ ਬਣਾ ਲਈਆਂ ਹਨ।

ਵਿਦੇਸ਼

Scroll to Top