AUS ਬਨਾਮ NZ

AUS ਬਨਾਮ NZ: ਮਾਰਸ਼ ਨੇ ਰੌਬਿਨਸਨ ਦੇ ਸੈਂਕੜੇ ‘ਤੇ ਫੇਰਿਆ ਪਾਣੀ, ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

ਸਪੋਰਟਸ 01 ਅਕਤੂਬਰ 2025: AUS ਬਨਾਮ NZ T20 Result: ਆਸਟ੍ਰੇਲੀਆ ਨੇ ਪਹਿਲੇ ਟੀ-20 ਮੈਚ ‘ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਕਪਤਾਨ ਮਿਸ਼ੇਲ ਮਾਰਸ਼ ਦੇ ਅਰਧ ਸੈਂਕੜੇ ਨੇ ਆਸਟ੍ਰੇਲੀਆ ਨੂੰ 21 ਗੇਂਦਾਂ ਬਾਕੀ ਰਹਿੰਦਿਆਂ 182 ਦੌੜਾਂ ਦੇ ਟੀਚੇ ਨੂੰ ਪ੍ਰਾਪਤ ਕਰਨ ‘ਚ ਮੱਦਦ ਕੀਤੀ। ਆਸਟ੍ਰੇਲੀਆ ਨੇ 2024 ਟੀ-20 ਵਿਸ਼ਵ ਕੱਪ ਤੋਂ ਬਾਅਦ 17 ‘ਚੋਂ 15 ਟੀ-20 ਮੈਚ ਜਿੱਤੇ ਹਨ। ਟਿਮ ਰੌਬਿਨਸਨ ਦੇ ਨਾਬਾਦ ਸੈਂਕੜੇ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ‘ਤੇ 181 ਦੌੜਾਂ ਤੱਕ ਪਹੁੰਚਾਉਣ ‘ਚ ਮੱਦਦ ਕੀਤੀ। ਇਹ 23 ਸਾਲਾ ਸੱਜੇ ਹੱਥ ਦੇ ਬੱਲੇਬਾਜ਼ ਦਾ ਪਹਿਲਾ ਟੀ-20 ਸੈਂਕੜਾ ਸੀ।

ਨਿਊਜ਼ੀਲੈਂਡ ਦੀ ਬੱਲੇਬਾਜ਼ੀ ਚੰਗੀ ਸ਼ੁਰੂਆਤ ਨਹੀਂ ਕਰ ਸਕੀ। ਟਿਮ ਸੀਫਰਟ ਨੂੰ ਪਹਿਲੇ ਹੀ ਓਵਰ ‘ਚ ਜੋਸ਼ ਹੇਜ਼ਲਵੁੱਡ ਨੇ 4 ਦੌੜਾਂ ਬਣਾ ਕੇ ਆਊਟ ਕਰ ਦਿੱਤਾ। ਅਗਲੇ ਓਵਰ ‘ਚ ਬੇਨ ਡਵਾਰਸ਼ੂਇਸ ਨੇ ਡਵੇਨ ਕੌਨਵੇ ਨੂੰ 1 ਦੌੜ ‘ਤੇ ਆਊਟ ਕਰ ਦਿੱਤਾ ਮਾਰਕ ਚੈਪਮੈਨ ਅਗਲੀ ਹੀ ਗੇਂਦ ‘ਤੇ ਆਊਟ ਹੋ ਗਏ। ਫਿਰ ਰੌਬਿਨਸਨ ਨੇ ਡੇਰੀਅਸ ਮਿਸ਼ੇਲ ਨਾਲ 92 ਦੌੜਾਂ ਦੀ ਸਾਂਝੇਦਾਰੀ ਕੀਤੀ।

ਰੌਬਿਨਸਨ 66 ਗੇਂਦਾਂ ‘ਚ 106 ਦੌੜਾਂ ਬਣਾ ਕੇ ਨਾਬਾਦ

ਮਿਸ਼ੇਲ ਨੂੰ ਮੈਥਿਊ ਸ਼ਾਰਟ ਨੇ 34 ਦੌੜਾਂ ਬਣਾ ਕੇ ਆਊਟ ਕੀਤਾ। ਬੇਵੋਨ ਜੈਕਬਸ 20 ਦੌੜਾਂ ਬਣਾ ਕੇ ਰਨ ਆਊਟ ਹੋਏ ਅਤੇ ਕਪਤਾਨ ਮਾਈਕਲ ਬ੍ਰੇਸਵੈੱਲ 7 ਦੌੜਾਂ ਬਣਾ ਕੇ ਰਨ ਆਊਟ ਹੋਏ। ਜ਼ਕਾਰੀ ਫਾਉਲਕੇਸ ਬਿਨਾਂ ਕੋਈ ਸਕੋਰ ਬਣਾਏ ਨਾਬਾਦ ਰਹੇ। ਰੌਬਿਨਸਨ 66 ਗੇਂਦਾਂ ‘ਤੇ 106 ਦੌੜਾਂ ਬਣਾ ਕੇ ਨਾਬਾਦ ਰਹੇ। ਉਨ੍ਹਾਂ ਨੇ 6 ਚੌਕੇ ਅਤੇ 5 ਛੱਕੇ ਲਗਾਏ। ਆਸਟ੍ਰੇਲੀਆ ਲਈ ਡਵਾਰਸ਼ੂਇਸ ਨੇ 2 ਵਿਕਟਾਂ ਲਈਆਂ, ਜਦੋਂ ਕਿ ਹੇਜ਼ਲਵੁੱਡ ਨੇ 1 ਵਿਕਟ ਲਈ।

ਮਿਸ਼ੇਲ ਮਾਰਸ਼ ਦੀ ਪਾਰੀ

ਮਿਸ਼ੇਲ ਮਾਰਸ਼ 43 ਗੇਂਦਾਂ ‘ਤੇ 85 ਦੌੜਾਂ ਬਣਾ ਕੇ ਆਊਟ ਹੋਏ, ਜਿਸ ‘ਚ 9 ਚੌਕੇ ਅਤੇ 5 ਛੱਕੇ ਲੱਗੇ। ਮੈਟ ਹੈਨਰੀ ਨੇ ਉਨ੍ਹਾਂ ਦੀ ਵਿਕਟ ਲਈ। ਐਲੇਕਸ ਕੈਰੀ 7 ਦੌੜਾਂ ਬਣਾ ਕੇ ਆਊਟ ਹੋਏ। ਜ਼ਕਾਰੀ ਨੇ ਉਨ੍ਹਾਂ ਦੀ ਵਿਕਟ ਲਈ। ਟਿਮ ਡੇਵਿਡ 21 ਦੌੜਾਂ ਬਣਾ ਕੇ ਨਾਬਾਦ ਰਹੇ, ਅਤੇ ਮਾਰਕਸ ਸਟੋਇਨਿਸ 4 ਦੌੜਾਂ ਬਣਾ ਕੇ ਨਾਬਾਦ ਰਹੇ। ਨਿਊਜ਼ੀਲੈਂਡ ਲਈ ਮੈਟ ਹੈਨਰੀ ਨੇ 2 ਵਿਕਟਾਂ ਲਈਆਂ, ਜਦੋਂ ਕਿ ਜ਼ੈਕਰੀ ਫੌਲਕਸ ਅਤੇ ਕਾਈਲ ਜੈਮੀਸਨ ਨੇ 1-1 ਵਿਕਟ ਲਈ।

Read More: WI ਬਨਾਮ NEP: ਵੈਸਟ ਇੰਡੀਜ਼ ਦੀ 10 ਵਿਕਟਾਂ ਨਾਲ ਜਿੱਤ, ਟੀ-20 ਸੀਰੀਜ਼ ‘ਤੇ ਨੇਪਾਲ ਦਾ ਕਬਜ਼ਾ

Scroll to Top