AUS ਬਨਾਮ IRE

AUS ਬਨਾਮ IRE: ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਟ੍ਰੇਵਿਸ ਹੈੱਡ ਕਰਨਗੇ ਕਪਤਾਨੀ

ਸਪੋਰਟਸ, 11 ਫਰਵਰੀ 2026: AUS ਬਨਾਮ IRE: ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ‘ਚ ਅੱਜ ਆਸਟ੍ਰੇਲੀਆ ਅਤੇ ਆਇਰਲੈਂਡ ਆਹਮੋ-ਸਾਹਮਣੇ ਹਨ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਟੀਮ ਨੇ 2 ਓਵਰਾਂ ਬਾਅਦ 1 ਵਿਕਟ ਦੇ ਨੁਕਸਾਨ ‘ਤੇ 12 ਦੌੜਾਂ ਬਣਾਈਆਂ ਹਨ। ਨਿਯਮਤ ਕਪਤਾਨ ਮਿਸ਼ੇਲ ਮਾਰਸ਼ ਸੱਟ ਕਾਰਨ ਇਸ ਮੈਚ ‘ਚ ਨਹੀਂ ਖੇਡ ਰਿਹਾ ਹੈ। ਟ੍ਰੇਵਿਸ ਹੈੱਡ ਕਪਤਾਨੀ ਕਰ ਰਹੇ ਹਨ |

ਪਾਕਿਸਤਾਨ ਅਤੇ ਭਾਰਤ ਤੋਂ ਪਿਛਲੀਆਂ ਸੀਰੀਜ਼ ਹਾਰ ਚੁੱਕੀ ਆਸਟ੍ਰੇਲੀਆਈ ਟੀਮ ਭਾਰੀ ਦਬਾਅ ਹੇਠ ਟੂਰਨਾਮੈਂਟ ‘ਚ ਪ੍ਰਵੇਸ਼ ਕਰ ਰਹੀ ਹੈ। ਪੈਟ ਕਮਿੰਸ ਅਤੇ ਜੋਸ਼ ਹੇਜ਼ਲਵੁੱਡ ਵੀ ਟੀਮ ‘ਚੋਂ ਬਾਹਰ ਹਨ, ਜਦੋਂ ਕਿ ਮਿਸ਼ੇਲ ਸਟਾਰਕ ਵੀ ਸੰਨਿਆਸ ਲੈਣ ਕਾਰਨ ਬਾਹਰ ਹੈ।

ਆਸਟ੍ਰੇਲੀਆ ਅਤੇ ਆਇਰਲੈਂਡ ਵਿਚਾਲੇ ਹੁਣ ਤੱਕ ਦੋ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ, ਜਿਸ ‘ਚ ਆਸਟ੍ਰੇਲੀਆ ਨੇ ਦੋਵੇਂ ਜਿੱਤੇ ਹਨ। ਦੋਵੇਂ ਮੈਚ ਵਿਸ਼ਵ ਕੱਪ ‘ਚ ਖੇਡੇ ਗਏ ਸਨ। ਆਸਟ੍ਰੇਲੀਆ ਨੇ 2012 ‘ਚ 7 ​​ਵਿਕਟਾਂ ਨਾਲ ਅਤੇ 2022 ‘ਚ 42 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।

ਆਸਟ੍ਰੇਲੀਆ ਆਪਣੇ “ਵੱਡੇ ਤਿੰਨ” ਪੈਟ ਕਮਿੰਸ, ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਗੇਂਦਬਾਜ਼ਾਂ ਤੋਂ ਬਿਨਾਂ ਵਿਸ਼ਵ ਕੱਪ ਖੇਡੇਗਾ। ਕਮਿੰਸ ਅਤੇ ਹੇਜ਼ਲਵੁੱਡ ਜ਼ਖਮੀ ਹਨ, ਜਦੋਂ ਕਿ ਸਟਾਰਕ ਟੀ-20 ਤੋਂ ਸੰਨਿਆਸ ਲੈ ਚੁੱਕਾ ਹੈ। ਅਜਿਹੇ ਹਾਲਾਤ ‘ਚ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਨਾਥਨ ਐਲਿਸ ਅਤੇ ਤਜਰਬੇਕਾਰ ਸਪਿਨਰ ਐਡਮ ਜੈਂਪਾ ‘ਤੇ ਹੋਵੇਗੀ। ਬੱਲੇਬਾਜ਼ੀ ‘ਚ ਗਲੇਨ ਮੈਕਸਵੈੱਲ, ਮਿਸ਼ੇਲ ਮਾਰਸ਼ ਅਤੇ ਟ੍ਰੈਵਿਸ ਹੈੱਡ ਤੋਂ ਵੱਡੇ ਸਕੋਰ ਦੀ ਉਮੀਦ ਕੀਤੀ ਜਾਵੇਗੀ।

Read More: ਅਭਿਸ਼ੇਕ ਸ਼ਰਮਾ ਪੇਟ ਦੀ ਇਨਫੈਕਸ਼ਨ ਕਾਰਨ ਹਸਪਤਾਲ ‘ਚ ਦਾਖਲ, ਨਾਮੀਬੀਆ ਖ਼ਿਲਾਫ ਖੇਡਣਾ ਮੁਸ਼ਿਕਲ

ਵਿਦੇਸ਼

Scroll to Top