ਸਪੋਰਟਸ, 11 ਫਰਵਰੀ 2026: AUS ਬਨਾਮ IRE Result: ਆਸਟ੍ਰੇਲੀਆ ਨੇ 2026 ਟੀ-20 ਵਿਸ਼ਵ ਕੱਪ ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ, ਜਿਸ ‘ਚ 14ਵੇਂ ਮੈਚ ‘ਚ ਆਇਰਲੈਂਡ ਨੂੰ 67 ਦੌੜਾਂ ਨਾਲ ਹਰਾ ਦਿੱਤਾ। ਬੁੱਧਵਾਰ ਨੂੰ ਕੋਲੰਬੋ ‘ਚ ਖੇਡੇ ਗਏ ਇਸ ਗਰੁੱਪ-ਬੀ ਮੈਚ ‘ਚ ਆਸਟ੍ਰੇਲੀਆਈਆਂ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਆਸਟ੍ਰੇਲੀਆਈਆਂ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 182 ਦੌੜਾਂ ਬਣਾਈਆਂ। ਇਸਦੇ ਜਵਾਬ ‘ਚ ਆਇਰਲੈਂਡ 16.5 ਓਵਰਾਂ ‘ਚ 9 ਵਿਕਟਾਂ ‘ਤੇ ਸਿਰਫ਼ 115 ਦੌੜਾਂ ਹੀ ਬਣਾ ਸਕਿਆ। ਨਾਥਨ ਐਲਿਸ ਅਤੇ ਐਡਮ ਜੈਂਪਾਂ ਨੇ ਚਾਰ-ਚਾਰ ਵਿਕਟਾਂ ਲਈਆਂ, ਜਦੋਂ ਕਿ ਮੈਥਿਊ ਕੁਹਨੇਮੈਨ ਨੇ ਇੱਕ ਵਿਕਟ ਲਈ। ਕਪਤਾਨ ਪਾਲ ਸਟਰਲਿੰਗ ਪਹਿਲੀ ਗੇਂਦ ‘ਤੇ ਰਿਟਾਇਰਡ ਹਰਟ ਹੋ ਗਏ ਅਤੇ ਬੱਲੇਬਾਜ਼ੀ ਨਹੀਂ ਕੀਤੀ।
ਇਸਦੇ ਨਾਲ ਹੀ ਜਾਰਜ ਡੌਕਰੇਲ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਲੋਰਕਨ ਟਕਰ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਬਾਕੀ ਬੱਲੇਬਾਜ਼ ਵਧੀਆ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ। ਇਸ ਤੋਂ ਪਹਿਲਾਂ, ਆਸਟ੍ਰੇਲੀਆ ਲਈ ਮਾਰਕਸ ਸਟੋਇਨਿਸ ਨੇ ਸਭ ਤੋਂ ਵੱਧ 45 ਦੌੜਾਂ ਬਣਾਈਆਂ। ਜੋਸ਼ ਇੰਗਲਿਸ ਅਤੇ ਮੈਟ ਰੇਨਸ਼ਾ ਨੇ 37-37 ਦੌੜਾਂ ਬਣਾਈਆਂ। ਆਇਰਲੈਂਡ ਲਈ ਮਾਰਕ ਐਡੇਅਰ ਨੇ ਦੋ ਵਿਕਟਾਂ ਲਈਆਂ, ਜਦੋਂ ਕਿ ਮੈਥਿਊ ਹੰਫਰੀਜ਼, ਜਾਰਜ ਡੌਕਰੇਲ ਅਤੇ ਹੈਰੀ ਟੈਕਟਰ ਨੇ ਇੱਕ-ਇੱਕ ਵਿਕਟ ਲਈ।
Read More: SA ਬਨਾਮ AFG: ਡਬਲ ਸੁਪਰ ਓਵਰ ‘ਚ ਦੱਖਣੀ ਅਫਰੀਕਾ ਦੀ ਅਫਗਾਨਿਸਤਾਨ ‘ਤੇ ਰੋਮਾਂਚਕ ਜਿੱਤ




