ਚੰਡੀਗੜ੍ਹ, 04 ਨਵੰਬਰ 2023: (AUS vs ENG) ਵਨਡੇ ਵਿਸ਼ਵ ਕੱਪ ਦੇ 36ਵੇਂ ਮੈਚ ‘ਚ ਆਸਟ੍ਰੇਲੀਆ ਸਾਹਮਣੇ ਇੰਗਲੈਂਡ ਦੀ ਚੁਣੌਤੀ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਆਸਟਰੇਲੀਆ ਨੇ ਛੇ ਵਿੱਚੋਂ ਚਾਰ ਮੈਚ ਜਿੱਤੇ ਹਨ ਅਤੇ ਉਸ ਦੇ ਅੱਠ ਅੰਕ ਹਨ। ਦੂਜੇ ਪਾਸੇ ਇੰਗਲੈਂਡ ਨੇ ਛੇ ਵਿੱਚੋਂ ਪੰਜ ਮੈਚ ਹਾਰੇ ਹਨ। ਇੰਗਲੈਂਡ ਕੋਲ ਸਿਰਫ਼ ਦੋ ਅੰਕ ਹਨ। ਇਸ ਦੇ ਨਾਲ ਹੀ ਜੇਕਰ ਅੱਜ ਇੰਗਲੈਂਡ ਦੀ ਟੀਮ ਹਾਰ ਜਾਂਦੀ ਹੈ ਤਾਂ ਉਹ ਅਧਿਕਾਰਤ ਤੌਰ ‘ਤੇ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ।