AUS vs ENG

AUS vs ENG: ਇੰਗਲੈਂਡ ਨੇ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ‘ਚ ਬਣਾਇਆ ਸਭ ਤੋਂ ਵੱਡਾ ਟੋਟਲ ਸਕੋਰ

ਚੰਡੀਗੜ੍ਹ, 22 ਫਰਵਰੀ 2025:AUS vs ENG:  ਸਲਾਮੀ ਬੱਲੇਬਾਜ਼ ਬੇਨ ਡਕੇਟ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਇੰਗਲੈਂਡ ਨੇ ਆਸਟ੍ਰੇਲੀਆ ਨੂੰ 352 ਦੌੜਾਂ ਦਾ ਟੀਚਾ ਦਿੱਤਾ ਹੈ। ਇਹ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਕਪਤਾਨ ਸਟੀਵ ਸਮਿਥ ਨੂੰ ਆਊਟ ਕਰਕੇ ਆਸਟ੍ਰੇਲੀਆ ਨੂੰ ਦੂਜਾ ਝਟਕਾ ਦਿੱਤਾ।

ਕੰਗਾਰੂ ਟੀਮ ਨੇ 27 ਦੌੜਾਂ ਦੇ ਸਕੋਰ ‘ਤੇ ਦੋ ਵਿਕਟਾਂ ਗੁਆ ਦਿੱਤੀਆਂ ਹਨ। ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਆਊਟ ਹੋ ਗਏ ਅਤੇ ਜੋਫਰਾ ਆਰਚਰ ਨੂੰ ਸਫਲਤਾ ਮਿਲੀ। ਆਸਟ੍ਰੇਲੀਆ ਨੇ ਆਪਣਾ ਪਹਿਲਾ ਵਿਕਟ 21 ਦੌੜਾਂ ਦੇ ਸਕੋਰ ‘ਤੇ ਗੁਆ ਦਿੱਤਾ।

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਬੇਨ ਨੇ ਇੰਗਲੈਂਡ ਨੂੰ ਦੋ ਝਟਕੇ ਦਿੱਤੇ, ਪਰ ਡਕੇਟ ਨੇ ਜੋਅ ਰੂਟ ਨਾਲ ਮਿਲ ਕੇ ਸੈਂਕੜਾ ਸਾਂਝੇਦਾਰੀ ਕੀਤੀ ਅਤੇ ਇੰਗਲੈਂਡ ਨੂੰ ਕਾਬੂ ‘ਚ ਕਰ ਲਿਆ। ਡਕੇਟ ਨੇ ਇਸ ਮੈਚ (AUS vs ENG) ‘ਚ ਸ਼ਾਨਦਾਰ ਖੇਡ ਦਿਖਾਈ ਅਤੇ 143 ਗੇਂਦਾਂ ‘ਚ 17 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 165 ਦੌੜਾਂ ਬਣਾਈਆਂ। ਡਕੇਟ ਦੀ ਪਾਰੀ ਦੇ ਦਮ ‘ਤੇ ਹੀ ਇੰਗਲੈਂਡ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 351 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ।

ਡਕੇਟ ਤੋਂ ਇਲਾਵਾ ਜੋ ਰੂਟ ਨੇ 78 ਗੇਂਦਾਂ ‘ਚ ਚਾਰ ਚੌਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਰੂਟ ਅਤੇ ਡਕੇਟ ਨੇ ਤੀਜੀ ਵਿਕਟ ਲਈ 158 ਦੌੜਾਂ ਜੋੜੀਆਂ। ਰੂਟ ਅਤੇ ਬੇਨ ਡਕੇਟ ਵਿਚਕਾਰ ਇੱਕ ਵਧੀਆ ਸਾਂਝੇਦਾਰੀ ਸੀ ਜਿਸਨੂੰ ਜੈਂਪਾ ਨੇ ਤੋੜ ਦਿੱਤਾ। ਹਾਲਾਂਕਿ, ਡਕੇਟ ਅਤੇ ਰੂਟ ਤੋਂ ਇਲਾਵਾ, ਇੰਗਲੈਂਡ ਦਾ ਕੋਈ ਹੋਰ ਬੱਲੇਬਾਜ਼ ਵੱਡੀ ਪਾਰੀ ਨਹੀਂ ਬਣਾ ਸਕਿਆ।

ਇਨ੍ਹਾਂ ਦੋਵਾਂ ਤੋਂ ਇਲਾਵਾ, ਇੰਗਲੈਂਡ ਲਈ ਕਪਤਾਨ ਜੋਸ ਬਟਲਰ ਨੇ 23, ਜੈਮੀ ਸਮਿਥ ਨੇ 15, ਲੀਅਮ ਲਿਵਿੰਗਸਟੋਨ ਨੇ 14, ਫਿਲ ਸਾਲਟ ਨੇ 10, ਬ੍ਰਾਇਡਨ ਕਾਰਸ ਨੇ 8 ਅਤੇ ਹੈਰੀ ਬਰੂਕ ਨੇ 3 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਜੋਫਰਾ ਆਰਚਰ 10 ਗੇਂਦਾਂ ਵਿੱਚ ਦੋ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 21 ਦੌੜਾਂ ਬਣਾ ਕੇ ਨਾਬਾਦ ਰਿਹਾ ਅਤੇ ਆਦਿਲ ਰਾਸ਼ਿਦ ਇੱਕ ਦੌੜ ਬਣਾ ਕੇ ਨਾਬਾਦ ਪੈਵੇਲੀਅਨ ਪਰਤ ਗਿਆ।

ਆਸਟ੍ਰੇਲੀਆ ਲਈ ਤੇਜ਼ ਗੇਂਦਬਾਜ਼ ਡਵਾਰਸ਼ੁਇਸ ਨੇ 66 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਸਪਿੰਨਰਾਂ ਐਡਮ ਜ਼ਾਂਪਾ ਅਤੇ ਮਾਰਨਸ ਲਾਬੂਸ਼ਾਨੇ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਗਲੇਨ ਮੈਕਸਵੈੱਲ ਵੀ ਇੱਕ ਵਿਕਟ ਲੈਣ ਵਿੱਚ ਸਫਲ ਰਿਹਾ।

Read More: AUS vs ENG: ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11

Scroll to Top