AUS ਬਨਾਮ ENG

AUS ਬਨਾਮ ENG: ਐਸ਼ੇਜ਼ ਸੀਰੀਜ਼ ਦੇ ਚੌਥੇ ਟੈਸਟ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਪੈਟ ਕਮਿੰਸ ਬਾਹਰ

ਸਪੋਰਟਸ, 23 ਦਸੰਬਰ 2025: AUS ਬਨਾਮ ENG Ashes Series: ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਐਸ਼ੇਜ਼ ਸੀਰੀਜ਼ ਦਾ ਚੌਥਾ ਟੈਸਟ ਮੈਲਬੌਰਨ ਕ੍ਰਿਕਟ ਗਰਾਊਂਡ (MCG) ‘ਤੇ ਖੇਡਿਆ ਜਾਵੇਗਾ। ਇਹ ਮੈਚ 26 ਦਸੰਬਰ ਤੋਂ ਸ਼ੁਰੂ ਹੋਵੇਗਾ। ਆਸਟ੍ਰੇਲੀਆ ਨੇ ਇਸ ਮੈਚ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਇਸ ਸਮੇਂ ਸੀਰੀਜ਼ ‘ਚ 3-0 ਨਾਲ ਅੱਗੇ ਹੈ।

ਇਸ ਟੈਸਟ ਤੋਂ ਪਹਿਲਾਂ ਟੀਮ ਨੂੰ ਦੋ ਵੱਡੇ ਝਟਕੇ ਲੱਗੇ ਹਨ। ਕਪਤਾਨ ਪੈਟ ਕਮਿੰਸ ਤੀਜਾ ਟੈਸਟ ਖੇਡਣ ਤੋਂ ਬਾਅਦ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਗੈਰਹਾਜ਼ਰੀ ‘ਚ ਸਟੀਵ ਸਮਿਥ ਇੱਕ ਵਾਰ ਫਿਰ ਟੀਮ ਦੀ ਕਪਤਾਨੀ ਕਰਨਗੇ। ਤਜਰਬੇਕਾਰ ਸਪਿਨਰ ਨਾਥਨ ਲਿਓਨ ਨੂੰ ਵੀ ਸੱਟ ਕਾਰਨ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਸਰਜਰੀ ਹੋਈ ਹੈ।

ਟੌਡ ਮਰਫੀ ਨੂੰ ਮੌਕਾ ਮਿਲਿਆ

ਐਡੀਲੇਡ ਟੈਸਟ ਦੌਰਾਨ ਫੀਲਡਿੰਗ ਕਰਦੇ ਸਮੇਂ ਲਿਓਨ ਦੀ ਹੈਮਸਟ੍ਰਿੰਗ ਫਟ ਗਈ ਸੀ ਅਤੇ ਉਨ੍ਹਾਂ ਦੀ ਸਰਜਰੀ ਹੋਈ ਸੀ। ਕੋਚ ਐਂਡਰਿਊ ਮੈਕਡੋਨਲਡ ਨੇ ਕਿਹਾ ਕਿ ਲਿਓਨ ਦੇ ਠੀਕ ਹੋਣ ‘ਚ ਸਮਾਂ ਲੱਗ ਸਕਦਾ ਹੈ। ਟੌਡ ਮਰਫੀ ਨੂੰ ਲਿਓਨ ਦੀ ਜਗ੍ਹਾ 15 ਮੈਂਬਰੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਜੇਕਰ ਮਰਫੀ ਖੇਡਦਾ ਹੈ, ਤਾਂ ਇਹ 14 ਸਾਲਾਂ ‘ਚ ਪਹਿਲੀ ਵਾਰ ਹੋਵੇਗਾ ਜਦੋਂ ਆਸਟ੍ਰੇਲੀਆ ਘਰੇਲੂ ਟੈਸਟ ‘ਚ ਲਿਓਨ ਤੋਂ ਇਲਾਵਾ ਕਿਸੇ ਮਾਹਰ ਸਪਿਨਰ ਨੂੰ ਮੈਦਾਨ ‘ਚ ਉਤਾਰੇਗਾ। ਹਾਲਾਂਕਿ, ਕੋਚ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ MCG ‘ਤੇ ਚਾਰ ਤੇਜ਼ ਗੇਂਦਬਾਜ਼ਾਂ ਨੂੰ ਮੈਦਾਨ ਵਿੱਚ ਉਤਾਰ ਸਕਦੇ ਹਨ।

ਆਸਟ੍ਰੇਲੀਆ ਦੀ ਟੀਮ

ਸਟੀਵ ਸਮਿਥ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ, ਬ੍ਰੈਂਡਨ ਡੌਗੇਟ, ਕੈਮਰਨ ਗ੍ਰੀਨ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਟੌਡ ਮਰਫੀ, ਮਾਈਕਲ ਨੇਸਰ, ਝਾਈ ਰਿਚਰਡਸਨ, ਮਿਸ਼ੇਲ ਸਟਾਰਕ, ਜੈਕ ਵੈਦਰਾਲਡ, ਬਿਊ ਵੈਬਸਟਰ।

ਕਮਿੰਸ ਬਾਕੀ ਸੀਰੀਜ਼ ਤੋਂ ਬਾਹਰ

ਤੇਜ਼ ਗੇਂਦਬਾਜ਼ੀ ਵਿਭਾਗ ‘ਚ ਵੀ ਬਦਲਾਅ ਸੰਭਵ ਹਨ। ਕਪਤਾਨ ਪੈਟ ਕਮਿੰਸ ਪਿੱਠ ਦੀ ਸੱਟ ਕਾਰਨ ਬਾਕੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਅਜਿਹੀ ਸਥਿਤੀ ‘ਚ ਝਾਈ ਰਿਚਰਡਸਨ ਲਗਭੱਗ ਚਾਰ ਸਾਲਾਂ ਬਾਅਦ ਟੈਸਟ ਕ੍ਰਿਕਟ ‘ਚ ਵਾਪਸੀ ਕਰ ਸਕਦੇ ਹਨ। ਮਿਸ਼ੇਲ ਸਟਾਰਕ ਅਤੇ ਸਕਾਟ ਬੋਲੈਂਡ ਫਿੱਟ ਹਨ ਅਤੇ ਖੇਡਣ ਲਈ ਉਪਲਬੱਧ ਹਨ।

Read More: ਨਿਊਜ਼ੀਲੈਂਡ ਦੀ ਟੈਸਟ ਜਿੱਤ ਨਾਲ ਭਾਰਤ ਨੂੰ WTC ਅੰਕ ਸੂਚੀ ‘ਚ ਨੁਕਸਾਨ

ਵਿਦੇਸ਼

Scroll to Top