ਸਪੋਰਟਸ, 05 ਨਵੰਬਰ 2025: AUS ਬਨਾਮ ENG: ਆਸਟ੍ਰੇਲੀਆ ਨੇ ਇੰਗਲੈਂਡ ਖ਼ਿਲਾਫ 21 ਨਵੰਬਰ ਤੋਂ ਪਰਥ ‘ਚ ਸ਼ੁਰੂ ਹੋਣ ਵਾਲੀ ਐਸ਼ੇਜ਼ ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਪੰਜ ਟੈਸਟ ਮੈਚਾਂ ਦੀ ਸੀਰੀਜ਼ ਫਿਰ ਪਰਥ ਤੋਂ ਬ੍ਰਿਸਬੇਨ, ਐਡੀਲੇਡ, ਮੈਲਬੌਰਨ ਅਤੇ ਸਿਡਨੀ ਖੇਡੀ ਜਾਵੇਗੀ।
ਮਾਰਨਸ ਲਾਬੂਸ਼ੇਨ ਆਸਟ੍ਰੇਲੀਆ ਟੀਮ ‘ਚ ਵਾਪਸੀ ਹੋਈ ਹੈ। ਲਾਬੂਸ਼ੇਨ ਹਾਲ ਹੀ ‘ਚ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਤੋਂ ਖੁੰਝ ਗਏ ਸਨ, ਪਰ ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਟੀਮ ‘ਚ ਵਾਪਸ ਆ ਗਏ ਹਨ।
ਜੇਕ ਵੇਦਰਾਲਡ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਹ ਇੱਕ ਓਪਨਿੰਗ ਬੱਲੇਬਾਜ਼ ਵਜੋਂ ਖੇਡ ਸਕਦਾ ਹੈ ਅਤੇ ਇਹ ਉਨ੍ਹਾਂ ਦਾ ਟੈਸਟ ਡੈਬਿਊ ਵੀ ਹੋ ਸਕਦਾ ਹੈ। ਵੇਦਰਾਲਡ ਪਿਛਲੇ ਸ਼ੈਫੀਲਡ ਸ਼ੀਲਡ ਸੀਜ਼ਨ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ ਅਤੇ ਸ਼੍ਰੀਲੰਕਾ ਏ ਵਿਰੁੱਧ ਆਸਟ੍ਰੇਲੀਆ ਏ ਲਈ ਸੈਂਕੜਾ ਵੀ ਲਗਾਇਆ ਸੀ।
ਸਮਿਥ ਨੂੰ ਸੌਂਪੀ ਆਸਟ੍ਰੇਲੀਆ ਦੀ ਕਪਤਾਨੀ
ਪਹਿਲੇ ਟੈਸਟ ਲਈ ਜ਼ਖਮੀ ਪੈਟ ਕਮਿੰਸ ਦੀ ਜਗ੍ਹਾ ਸਟੀਵ ਸਮਿਥ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ਾਂ ‘ਚ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਅਤੇ ਸਕਾਟ ਬੋਲੈਂਡ ਸ਼ਾਮਲ ਹਨ। ਬ੍ਰੈਂਡਨ ਡੌਗੇਟ ਅਤੇ ਸ਼ੌਨ ਐਬੋਟ ਵੀ ਤੇਜ਼ ਗੇਂਦਬਾਜ਼ੀ ਵਿਕਲਪ ਹਨ।
ਆਸਟ੍ਰੇਲੀਆ ਦੀ ਪੂਰੀ ਟੀਮ
ਸਟੀਵ ਸਮਿਥ (ਕਪਤਾਨ), ਸ਼ੌਨ ਐਬਟ, ਸਕਾਟ ਬੋਲੈਂਡ, ਐਲੇਕਸ ਕੈਰੀ, ਬ੍ਰੈਂਡਨ ਡੌਗੇਟ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਸਟਾਰਕ, ਜੇਕ ਵੇਦਰਾਲਡ, ਬਿਊ ਵੈਬਸਟਰ।
Read More: IND ਬਨਾਮ SA Final: ਐਲ ਵੋਲਵਾਰਟ ਨੇ ਮੰਨਿਆ, “ਸ਼ੇਫਾਲੀ ਵਰਮਾ ਦੀ ਅਚਾਨਕ ਗੇਂਦਬਾਜ਼ੀ ਟਰਨਿੰਗ ਪੁਆਇੰਟ ਸੀ”




