July 7, 2024 11:18 am
AUS vs ENG

AUS vs ENG: ਆਸਟ੍ਰੇਲੀਆ ਨੇ ਇੰਗਲੈਂਡ ਨੂੰ 287 ਦੌੜਾਂ ਦਾ ਦਿੱਤਾ ਟੀਚਾ, ਕ੍ਰਿਸ ਵੋਕਸ ਨੇ 4 ਲਈਆਂ ਵਿਕਟਾਂ

ਚੰਡੀਗੜ੍ਹ, 04 ਨਵੰਬਰ 2023: (AUS vs ENG) ਸ਼ਨੀਵਾਰ ਨੂੰ ਵਨਡੇ ਵਿਸ਼ਵ ਕੱਪ ਦਾ ਦੂਜਾ ਮੈਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੂੰ ਜਿੱਤ ਲਈ 50 ਓਵਰਾਂ ਵਿੱਚ 287 ਦੌੜਾਂ ਦਾ ਟੀਚਾ ਮਿਲਿਆ ਹੈ।

ਇੰਗਲੈਂਡ ਨੇ 2 ਓਵਰਾਂ ਤੋਂ ਬਾਅਦ ਇਕ ਵਿਕਟ ਦੇ ਨੁਕਸਾਨ ‘ਤੇ 11 ਦੌੜਾਂ ਬਣਾ ਲਈਆਂ ਹਨ। ਮਿਸ਼ੇਲ ਸਟਾਰਕ ਨੇ ਪਹਿਲੀ ਹੀ ਗੇਂਦ ‘ਤੇ ਜੌਨੀ ਬੇਅਰਸਟੋ ਦਾ ਵਿਕਟ ਲਿਆ। ਬੇਅਰਸਟੋ ਪਿੱਛੇ ਕੈਚ ਹੋ ਗਿਆ।

ਪਹਿਲੀ ਪਾਰੀ ‘ਚ ਆਸਟ੍ਰੇਲੀਆ 49.3 ਓਵਰਾਂ ‘ਚ 286 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੇ 71 ਦੌੜਾਂ ਦਾ ਅਰਧ ਸੈਂਕੜਾ ਖੇਡਿਆ। ਉਥੇ ਹੀ ਕੈਮਰੂਨ ਗ੍ਰੀਨ 47 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਸਟੀਵ ਸਮਿਥ 44 ਦੌੜਾਂ ਬਣਾ ਕੇ ਆਊਟ ਹੋ ਗਏ। ਇੰਗਲੈਂਡ ਲਈ ਕ੍ਰਿਸ ਵੋਕਸ ਨੇ 4 ਵਿਕਟਾਂ ਲਈਆਂ। ਮਾਰਕ ਵੁੱਡ ਅਤੇ ਆਦਿਲ ਰਾਸ਼ਿਦ ਨੇ 2-2 ਵਿਕਟਾਂ ਹਾਸਲ ਕੀਤੀਆਂ। ਲਿਆਮ ਲਿਵਿੰਗਸਟਨ ਅਤੇ ਡੇਵਿਡ ਵਿਲੀ ਨੂੰ 1-1 ਵਿਕਟ ਮਿਲੀ।