AUS ਬਨਾਮ ENG Ashes

AUS ਬਨਾਮ ENG Ashes: ਇੰਗਲੈਂਡ ਮੈਲਬੌਰਨ ਟੈਸਟ ਮੈਚ ਜਿੱਤਣ ਲੀਲ 50 ਦੌੜਾਂ ਦੂਰ, 175 ਦੌੜਾਂ ਦਾ ਮਿਲਿਆ ਟੀਚਾ

ਸਪੋਰਟਸ, 27 ਦਸੰਬਰ 2025: AUS ਬਨਾਮ ENG Ashes Series: ਆਸਟ੍ਰੇਲੀਆ ਨੇ ਐਸ਼ੇਜ਼ ਸੀਰੀਜ਼ ਦੇ ਚੌਥੇ ਟੈਸਟ ਮੈਚ ‘ਚ ਇੰਗਲੈਂਡ ਨੂੰ ਜਿੱਤਣ ਲਈ 175 ਦੌੜਾਂ ਦਾ ਟੀਚਾ ਦਿੱਤਾ ਹੈ। ਇੰਗਲੈਂਡ ਟੀਮ ਨੇ ਹੁਣ ਤੱਕ 3 ਵਿਕਟਾਂ ਗੁਆ ਕੇ 124 ਦੌੜਾਂ ਬਣਾ ਲਈਆਂ ਹਨ | ਇੰਗਲੈਂਡ ਟੀਮ ਨੂੰ ਮੈਚ ਜਿੱਤਣ ਲਈ 51 ਦੌੜਾਂ ਦੀ ਲੋੜ ਹੈ |

ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ ਸ਼ਨੀਵਾਰ ਨੂੰ ਦੂਜੇ ਦਿਨ ਆਸਟ੍ਰੇਲੀਆ ਆਪਣੀ ਦੂਜੀ ਪਾਰੀ ‘ਚ 132 ਦੌੜਾਂ ‘ਤੇ ਆਲ ਆਊਟ ਹੋ ਗਿਆ। ਆਸਟ੍ਰੇਲੀਆ ਪਹਿਲੇ ਦਿਨ ਪਹਿਲੀ ਪਾਰੀ ‘ਚ 152 ਦੌੜਾਂ ‘ਤੇ ਆਲ ਆਊਟ ਹੋ ਗਿਆ ਸੀ। ਜਵਾਬ ‘ਚ ਇੰਗਲੈਂਡ ਸਿਰਫ਼ 110 ਦੌੜਾਂ ਹੀ ਬਣਾ ਸਕਿਆ, ਜਿਸ ਨਾਲ ਆਸਟ੍ਰੇਲੀਆ ਨੂੰ ਪਹਿਲੀ ਪਾਰੀ ‘ਚ 42 ਦੌੜਾਂ ਦੀ ਬੜ੍ਹਤ ਮਿਲੀ।

ਆਸਟ੍ਰੇਲੀਆ ਵੱਲੋਂ ਦੂਜੀ ਪਾਰੀ ‘ਚ ਟ੍ਰੈਵਿਸ ਹੈੱਡ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਕਪਤਾਨ ਸਟੀਵ ਸਮਿਥ 24 ਦੌੜਾਂ ‘ਤੇ ਨਾਬਾਦ ਰਹੇ, ਜਦੋਂ ਕਿ ਕੈਮਰਨ ਗ੍ਰੀਨ ਨੇ 19 ਦੌੜਾਂ ਜੋੜੀਆਂ। ਅੱਠ ਬੱਲੇਬਾਜ਼ ਦੋਹਰੇ ਅੰਕੜੇ ਤੱਕ ਪਹੁੰਚਣ ‘ਚ ਅਸਫਲ ਰਹੇ, ਜਿਨ੍ਹਾਂ ‘ਚ ਤਿੰਨ ਜ਼ੀਰੋ ‘ਤੇ ਆਊਟ ਹੋਏ। ਇੰਗਲੈਂਡ ਵੱਲੋਂ ਬ੍ਰਾਈਡਨ ਕਾਰਸੇ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਚਾਰ ਵਿਕਟਾਂ ਲਈਆਂ।

ਦੂਜੇ ਦਿਨ ਦੁਪਹਿਰ ਦੇ ਖਾਣੇ ਤੱਕ, ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸਿਰਫ਼ 25 ਓਵਰਾਂ ‘ਚ ਛੇ ਵਿਕਟਾਂ ਲਈਆਂ ਸਨ। ਆਸਟ੍ਰੇਲੀਆ ਦਾ ਸਕੋਰ 98/6 ਸੀ। ਦੁਪਹਿਰ ਦੇ ਖਾਣੇ ਤੱਕ, ਸਟੀਵ ਸਮਿਥ 16 ਦੌੜਾਂ ‘ਤੇ ਅਤੇ ਕੈਮਰਨ ਗ੍ਰੀਨ ਛੇ ਦੌੜਾਂ ‘ਤੇ ਨਾਬਾਦ ਸਨ।

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਗੁਸ ਐਟਕਿੰਸਨ ਬਾਕਸਿੰਗ ਡੇ ਟੈਸਟ ਦੇ ਦੂਜੇ ਦਿਨ ਜ਼ਖਮੀ ਹੋ ਕੇ ਮੈਦਾਨ ਛੱਡ ਕੇ ਚਲੇ ਗਏ। ਦੂਜੇ ਦਿਨ ਪਹਿਲੇ ਸੈਸ਼ਨ ਦੌਰਾਨ ਉਨ੍ਹਾਂ ਨੂੰ ਖੱਬੇ ਹੈਮਸਟ੍ਰਿੰਗ ਵਿੱਚ ਖਿਚਾਅ ਆਇਆ। ਐਟਕਿੰਸਨ ਨੇ ਦੂਜੇ ਦਿਨ ਸਵੇਰੇ ਨਾਈਟਵਾਚਮੈਨ ਸਕਾਟ ਬੋਲੈਂਡ ਦਾ ਵਿਕਟ ਲਿਆ, ਪਰ ਆਪਣੇ ਪੰਜਵੇਂ ਓਵਰ ਦੀ ਆਖਰੀ ਗੇਂਦ ਸੁੱਟਦੇ ਸਮੇਂ ਬੇਅਰਾਮੀ ਮਹਿਸੂਸ ਕੀਤੀ। ਗੇਂਦਬਾਜ਼ੀ ਕਰਨ ਤੋਂ ਬਾਅਦ, ਉਨ੍ਹਾਂ ਨੇ ਤੁਰੰਤ ਆਪਣਾ ਖੱਬਾ ਪੱਟ ਫੜ ਲਿਆ ਅਤੇ ਇਲਾਜ ਲਈ ਡ੍ਰੈਸਿੰਗ ਰੂਮ ਚਲੇ ਗਏ।

Read More: AUS ਬਨਾਮ ENG: ਇੰਗਲੈਂਡ ਦੀ ਪਹਿਲੀ ਪਾਰੀ 110 ਦੌੜਾਂ ‘ਤੇ ਸਮਾ

ਵਿਦੇਸ਼

Scroll to Top