ਚੰਡੀਗੜ੍ਹ, 11 ਨਵੰਬਰ 2023: ਵਨਡੇ ਵਿਸ਼ਵ ਕੱਪ 2023 ਦੇ 43ਵੇਂ ਮੈਚ ਵਿੱਚ ਅੱਜ ਆਸਟਰੇਲੀਆ (Australia) ਦਾ ਸਾਹਮਣਾ ਬੰਗਲਾਦੇਸ਼ ਨਾਲ ਹੈ । ਆਸਟ੍ਰੇਲੀਆ ਦੀ ਟੀਮ ਸ਼ਾਨਦਾਰ ਫਾਰਮ ‘ਚ ਹੈ। ਭਾਰਤ ਅਤੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਆਸਟਰੇਲੀਆ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਲਗਾਤਾਰ ਛੇ ਮੈਚ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਇਸ ਦੇ ਨਾਲ ਹੀ ਬੰਗਲਾਦੇਸ਼ ਅੱਠ ਵਿੱਚੋਂ ਛੇ ਮੈਚ ਹਾਰ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ ਪਰ ਇਸ ਟੀਮ ਦਾ ਟੀਚਾ ਚੈਂਪੀਅਨਜ਼ ਟਰਾਫੀ ਵਿੱਚ ਥਾਂ ਬਣਾਉਣਾ ਹੋਵੇਗਾ।
ਅੱਜ ਦੋਵੇਂ ਟੀਮਾਂ 4 ਸਾਲ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਦੀ ਆਖਰੀ ਵਾਰ 2019 ਵਿਸ਼ਵ ਕੱਪ ਵਿੱਚ ਟੱਕਰ ਹੋਈ ਸੀ।ਅੱਜ ਦੋਵੇਂ ਟੀਮਾਂ 4 ਸਾਲ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਦੀ ਆਖਰੀ ਵਾਰ 2019 ਵਿਸ਼ਵ ਕੱਪ ਵਿੱਚ ਟੱਕਰ ਹੋਈ ਸੀ।ਆਸਟ੍ਰੇਲੀਆ (Australia) ਨੇ ਬੰਗਲਾਦੇਸ਼ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ | ਬੰਗਲਾਦੇਸ਼ ਅੱਜ ਕਪਤਾਨ ਸ਼ਾਕਿਬ ਅਲ ਹਸਨ ਦੇ ਬਿਨਾਂ ਖੇਡੇਗਾ। ਸ਼ਾਕਿਬ ਉਂਗਲੀ ਦੀ ਸੱਟ ਕਾਰਨ ਬਾਹਰ ਹਨ, ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਨਜ਼ਮੁਲ ਹੁਸੈਨ ਸ਼ਾਂਤੋ ਟੀਮ ਦੀ ਕਮਾਨ ਸੰਭਾਲਣਗੇ।