ਚੰਡੀਗੜ੍ਹ, 07 ਨਵੰਬਰ 2023: (AUS vs AFG) ਵਨਡੇ ਵਿਸ਼ਵ ਕੱਪ ਦਾ 39ਵਾਂ ਮੈਚ ਅੱਜ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਨਵੀਨ ਉਲ ਹੱਕ ਨੇ ਅਫਗਾਨਿਸਤਾਨ ਵਿੱਚ ਫਜ਼ਲਹਕ ਫਾਰੂਕੀ ਦੀ ਥਾਂ ਲਈ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਪਲੇਇੰਗ ਇਲੈਵਨ ‘ਚ 2 ਬਦਲਾਅ ਕੀਤੇ ਗਏ ਹਨ। ਸਟੀਵ ਸਮਿਥ ਅਤੇ ਕੈਮਰਨ ਗ੍ਰੀਨ ਦੀ ਜਗ੍ਹਾ ਗਲੇਨ ਮੈਕਸਵੈੱਲ ਅਤੇ ਮਿਸ਼ੇਲ ਮਾਰਸ਼ ਨੂੰ ਮੌਕਾ ਮਿਲਿਆ ਹੈ।
ਦੋਵਾਂ ਟੀਮਾਂ (AUS vs AFG) ਦੇ ਪਲੇਇੰਗ ਇਲੈਵਨ:-
ਆਸਟਰੇਲੀਆ: ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈੱਡ, ਡੇਵਿਡ ਵਾਰਨਰ, ਮਾਰਨਸ ਲਾਬੁਸ਼ੇਨ, ਮਿਸ਼ੇਲ ਮਾਰਸ਼, ਜੋਸ਼ ਇੰਗਲਿਸ (ਵਿਕਟਕੀਪਰ), ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਐਡਮ ਜ਼ੈਂਪਾ, ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ।
ਅਫਗਾਨਿਸਤਾਨ: ਹਸ਼ਮਤੁੱਲਾ ਸ਼ਹੀਦੀ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਾਦਰਾਨ, ਰਹਿਮਤ ਸ਼ਾਹ, ਮੁਹੰਮਦ ਨਬੀ, ਅਜ਼ਮਤੁੱਲਾ ਉਮਰਜ਼ਈ, ਇਕਰਾਮ ਅਲੀਖਿਲ (ਵਿਕਟਕੀਪਰ), ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨੂਰ ਅਹਿਮਦ ਅਤੇ ਨਵੀਨ ਉਲ ਹੱਕ।