July 6, 2024 10:46 pm
Ibrahim Zardan

AUS vs AFG: ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ 292 ਦੌੜਾਂ ਦਾ ਦਿੱਤਾ ਟੀਚਾ, ਇਬਰਾਹਿਮ ਜ਼ਾਦਰਾਨ ਨੇ ਜੜਿਆ ਸੈਂਕੜਾ

ਚੰਡੀਗੜ੍ਹ, 07 ਨਵੰਬਰ 2023: ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ 292 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 50 ਓਵਰਾਂ ‘ਚ ਪੰਜ ਵਿਕਟਾਂ ਗੁਆ ਕੇ 291 ਦੌੜਾਂ ਬਣਾਈਆਂ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਸਕੋਰ ਹੈ।

ਇਬਰਾਹਿਮ ਜ਼ਾਦਰਾਨ (Ibrahim Zardan) ਨੇ 143 ਗੇਂਦਾਂ ਵਿੱਚ 129 ਦੌੜਾਂ ਬਣਾਈਆਂ ਅਤੇ ਰਾਸ਼ਿਦ ਖਾਨ ਨੇ 18 ਗੇਂਦਾਂ ਵਿੱਚ 35 ਦੌੜਾਂ ਦੀ ਨਾਬਾਦ ਪਾਰੀ ਖੇਡੀ। ਅੰਤ ਵਿੱਚ ਇਬਰਾਹਿਮ ਅਤੇ ਰਾਸ਼ਿਦ ਵਿਚਾਲੇ ਛੇਵੇਂ ਵਿਕਟ ਲਈ 28 ਗੇਂਦਾਂ ਵਿੱਚ 58 ਦੌੜਾਂ ਦੀ ਨਾਬਾਦ ਸਾਂਝੇਦਾਰੀ ਹੋਈ। ਅਫਗਾਨਿਸਤਾਨ ਨੇ ਆਖਰੀ ਪੰਜ ਓਵਰਾਂ ਵਿੱਚ 64 ਦੌੜਾਂ ਬਣਾਈਆਂ ਅਤੇ ਸਿਰਫ਼ ਇੱਕ ਵਿਕਟ ਗਵਾ ਦਿੱਤੀ।