ਚੰਡੀਗੜ, 22 ਮਾਰਚ 2025: IPL 2025 Opening Ceremony: ਆਈਪੀਐਲ 2025 ਦਾ ਉਦਘਾਟਨੀ ਸਮਾਗਮ ਸ਼ੁਰੂ ਹੋ ਗਿਆ ਹੈ ਅਤੇ ਕਿੰਗ ਖਾਨ ਯਾਨੀ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਸਟੇਜ ‘ਤੇ ਮੌਜੂਦ ਹਨ। ਸਮਾਗਮ ਸ਼ਾਹਰੁਖ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਈਡਨ ਗਾਰਡਨ ਸਟੇਡੀਅਮ ਸਮਾਗਮ ਲਈ ਪੂਰੀ ਤਰ੍ਹਾਂ ਖਚਾਖਚ ਭਰਿਆ ਹੋਇਆ ਹੈ।
ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ (Shreya Ghoshal) ਆਈਪੀਐਲ 2025 (IPL 2025) ਦੇ ਉਦਘਾਟਨੀ ਸਮਾਗਮ ‘ਚ ਪੇਸ਼ਕਾਰੀ ਕਰਨ ਵਾਲੀ ਪਹਿਲੀ ਗਾਇਕਾ ਬਣੀ। ਸ਼੍ਰੇਆ ਗੀਤ “ਮੇਰੇ ਢੋਲਣਾ…” ਨਾਲ ਸ਼ੁਰੂਆਤ ਕਰਦੀ ਹੈ। ਆਈਪੀਐਲ ਦਾ 18ਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਈਡਨ ਗਾਰਡਨ ਵਿਖੇ ਇੱਕ ਰੰਗਾਰੰਗ ਪ੍ਰੋਗਰਾਮ ਚੱਲ ਰਿਹਾ ਹੈ। ਸ਼੍ਰੇਆ ਘੋਸ਼ਾਲ ਦੀ ਆਵਾਜ਼ ਦਾ ਜਾਦੂ ਈਡਨ ਗਾਰਡਨ ‘ਤੇ ਖੂਬ ਚੱਲਿਆ ਅਤੇ ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।
ਸ਼ਰੇਆ ਘੋਸ਼ਾਲ ਨੇ ਪੁਸ਼ਪਾ 2 ਦੇ ਗੀਤਾਂ ਨਾਲ ਕੋਲਕਾਤਾ ਵਾਸੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਹੈ। ਸ਼ਰੇਆ ਘੋਸ਼ਾਲ ਨੇ 15 ਮਿੰਟ ਤੋਂ ਵੱਧ ਸਮੇਂ ਤੱਕ ਪੇਸ਼ਕਾਰੀ ਦਿੱਤੀ ਅਤੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਸ਼੍ਰੇਆ ਨੇ ਆਪਣੀ ਪੇਸ਼ਕਾਰੀ ਦਾ ਅੰਤ ਮਾਂ ਤੁਝੇ ਸਲਾਮ ਅਤੇ ਵੰਦੇ ਮਾਤਰਮ ਨਾਲ ਕੀਤਾ। ਹੁਣ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ (Disha Patani) ਸਟੇਜ ‘ਤੇ ਆ ਗਈ ਹੈ। ਦਿਸ਼ਾ ਪਟਾਨੀ ਆਈਪੀਐਲ 2025 ਦੇ ਉਦਘਾਟਨੀ ਸਮਾਗਮ ‘ਚ ਪੇਸ਼ਕਾਰੀ ਪੇਸ਼ ਕਰ ਰਹੀ ਹੈ, ਉਨ੍ਹਾਂ ਨੇ ਆਪਣੇ ਡਾਂਸ ਮੂਵਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।
Read More: KKR vs RCB: ਆਈ.ਪੀ.ਐੱਲ 2025 ‘ਚ ਕੋਲਕਾਤਾ ਤੇ ਬੰਗਲੁਰੂ ਮੈਚ ਦੀ ਪਿੱਚ ਰਿਪੋਰਟ, ਕਿਹੜੀ ਟੀਮ ਦਾ ਪਲੜਾ ਭਾਰੀ ?