ਆਕਲੈਂਡ 23 ਜੂਨ 2024: ਨਿਊਜ਼ੀਲੈਂਡ ਦੇ ਆਕਲੈਂਡ (Auckland) ‘ਚ ਲੁੱਟਾਂ-ਖੋਹਾਂ ਦੀ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਅੱਜ ਸ਼ਾਮ ਲਗਭਗ ਸਵਾ 4 ਵਜੇ ਪੰਜਾਬੀਆਂ ਦਾ ਗੜ੍ਹ ਪਾਪਾਟੋਏਟੋਏ ਦੀ ਮਾਰਕੀਟ ‘ਚ ਲੁੱਟ-ਖੋਹ ਦੀ ਹਿੰਸਕ ਘਟਨਾ ਸਾਹਮਣੇ ਆਈ ਹੈ | ਲੁਟੇਰਿਆਂ ਨੇ ਪੰਜਾਬੀਆ ਦੀ ਭਾਈਚਾਰੇ ‘ਚ ਮਸ਼ਹੂਰ ਪੂਜਾ ਜਿਊਲਰਜ਼ ਨੂੰ ਆਪਣਾ ਨਿਸ਼ਾਨਾਂ ਬਣਾਇਆ ਹੈ | ਘਟਨਾ ‘ਚ ਦੁਆਕਨ ਮਾਲਕ ਗੁਰਦੀਪ ਸਿੰਘ ਪਾਪਾਕੁਰਾ ਵੀ ਜ਼ਖਮੀ ਹੋ ਗਿਆ | ਗੁਰਦੀਪ ਸਿੰਘ ਪਾਪਾਕੁਰਾ ਉਥੇ ਪੰਜਾਬੀ ਭਾਈਚਾਰੇ ‘ਚ ਇੱਕ ਨਾਮਵਰ ਵਿਆਕਤੀ ਹਨ |
ਇਹ ਦੁਕਾਨ ਚੌਂਕ ‘ਚ ਲਾਲ ਬੱਤੀਆਂ ਦੇ ਨਜਦੀਕ ਸਥਿਤ ਹੈ, ਜਿੱਥੇ ਹਰ ਵੇਲੇ ਆਵਾਜਾਈ ਰਹਿੰਦੀ ਹੈ। ਪਰ ਇਸਦੇ ਬਾਵਜੂਦ ਲੁਟੇਰੇ ਲੁੱਟ-ਖੋਹ ਦੀ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ | ਇਸ ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ | ਜਿਸ ‘ਚ ਲੁਟੇਰੇ ਤੋੜਫੋੜ ਕਰਕੇ ਦੁਆਕਨ ਅੰਦਰ ਦਾਖਲ ਹੁੰਦੇ ਹਨ | ਜਦੋਂ ਦੁਕਾਨ ਦਾ ਮਾਲਕ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੇ ਸਿਰ ‘ਤੇ ਵਾਰ ਕਰ ਦਿੰਦੇ ਹਨ | ਇਸ ਦੌਰਾਨ ਸਰਦਾਰ ਨੌਜਵਾਨ ਬਚਾਉਣ ਲਈ ਕਿਰਪਾਨ ਲੈ ਕੇ ਆਉਂਦਾ ਹੈ ਅਤੇ ਲੁਟੇਰੇ ਉੱਥੋਂ ਭੱਜ ਜਾਂਦੇ ਹਨ | ਜ਼ਖਮੀ ਦੁਕਾਨ ਮਾਲਕ ਨੂੰ ਐਂਬੂਲੈਂਸ ਰਹੀ ਹਸਪਤਾਲ ਭੇਜ ਦਿੱਤਾ ਹੈ ਅਤੇ ਸ਼ੁਰੂ ਕਰ ਦਿੱਤੀ ਹੈ |
ਜਿਕਰਯੋਗ ਹੀ ਕਿ ਤਿੰਨ ਮਹੀਨਿਆਂ ‘ਚ ਇਹ ਦੂਜੀ ਵਾਰਦਾਤ ਹੈ | ਇਸਤੋਂ ਪਹਿਲਾਂ ਵੀ ਅਜਿਹੀ ਘਟਨਾ ਨੂੰ ਲੁਟੇਰਿਆਂ ਨੇ ਮਨੁਰੇਵਾ ‘ਚ ਵੀ ਅਪ੍ਰੈਲ ਮਹੀਨੇ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾਂ ਬਣਾਇਆ ਸੀ | ਇਸ ਘਟਨਾ ‘ਚ ਲਗਭਗ 1 ਮਿਲੀਆਨ ਡਾਲਰ ਦਾ ਨੁਕਸਾਨ ਹੋਇਆ ਸੀ।