July 4, 2024 9:13 pm
Netaji Subhash Chandra Bose

CM ਮਨੋਹਰ ਲਾਲ ਵੱਲੋਂ ਰੋਹਤਕ ‘ਚ ਪਰਾਕ੍ਰਮ ਦਿਵਸ ‘ਤੇ ਪ੍ਰਬੰਧਿਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 128ਵੀਂ ਜੈਯੰਤੀ ਸਮਾਗਮ ‘ਚ ਸ਼ਿਰਕਤ

ਚੰਡੀਗੜ੍ਹ, 23 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪਰਾਕ੍ਰਮ ਦਿਵਸ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ (Netaji Subhash Chandra Bose) ਦੀ 128ਵੀਂ ਜੈਯੰਤੀ ‘ਤੇ ਜਿਲ੍ਹਾ ਰੋਹਤਕ ਵਿਚ ਪ੍ਰਬੰਧਿਤ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਨੇਤਾਜੀ ਨੂੰ ਨਮਨ ਕਰ ਉਨ੍ਹਾਂ ਨੁੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਨੇਤਾ ਜੀ ਆਮ ਨਾਂਅ ਨਹੀਂ, ਸਗੋ ਦੇਸ਼ ਦੀ ਆਜਾਦੀ ਦੀ ਪੂਰੀ ਕਹਾਣੀ ਹੈ, ਇਸ ਲਈ ਨੌਜੁਆਨਾਂ ਨੂੰ ਨੈਤਾਜੀ ਦੇ ਜੀਵਨ ਨਾਲ ਦੇਸ਼ ਸੇਵਾ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ।

ਮਨੋਹਰ ਲਾਲ ਨੇ ਕਿਹਾ ਕਿ ਭਾਰਤ ਸਦੀਆਂ ਤੋਂ ਗੁਲਾਮ ਚੱਲਿਆ ਆ ਰਿਹਾ ਸੀ। ਪਹਿਲਾਂ ਮੁਗਲਾਂ ਦਾ ਗੁਲਾਮ ਰਿਹਾ ਅਤੇ ਫਿਰ ਅੰਗ੍ਰੇਜਾਂ ਦਾ ਗੁਲਾਮ ਹੋਇਆ। ਆਜਾਦੀ ਦੀ ਗੱਲਾਂ ਤਾਂ ਉਸ ਸਮੇਂ ਲਗਾਤਾਰ ਚਲਦੀ ਸੀ, ਪਰ ਲੋਕਾਂ ਦੇ ਭਰੋਸਾ ਨਹੀਂ ਹੋ ਪਾ ਰਿਹਾ ਸੀ ਕਿ ਸਾਨੂੰ ਕਦੀ ਆਜਾਦੀ ਵੀ ਮਿਲ ਪਾਵੇਗੀ। ਨੇਤਾਜੀ ਨੇ ਨਾ ਸਿਰਫ ਆਜਾਦੀ ਦੀ ਲੌ ਉਤਪਨ ਕਰਨ ਦੀ ਗੱਲ ਲੋਕਾਂ ਦੇ ਮਨ ਵਿਚ ਪੈਦਾ ਕੀਤੀ, ਸਗੋ ਲੋਕਾਂ ਵਿਚ ਇਕ ਆਤਮਵਿਸ਼ਵਾਸ ਪੈਦਾ ਕੀਤਾ ਕਿ ਸਾਨੂੰ ਆਜਾਦੀ ਮਿਲ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਇਕ ਗਰਮ ਦੱਲ ਅਤੇ ਇਕ ਨਰਮ ਦਲ ਬਣੇ, ਜਿਨ੍ਹਾਂ ਨੇ ਦੇਸ਼ ਦੀ ਆਜਾਦੀ ਦੇ ਲਈ ਵੱਖ-ਵੱਖ ਵਿਚਾਰਧਾਰਾ ਦੇ ਨਾਲ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਸ਼ੁਰੂ ਕਰਨਾ ਆਸਾਨ ਨਹੀਂ ਹੁੰਦਾ, ਪਰ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਆਜਾਦ ਹਿੰਦ ਫੌਜ ਦਾ ਗਠਨ ਕੀਤਾ ਅਤੇ ਉਨ੍ਹਾਂ ਨੇ 50,000 ਲੋਕਾਂ ਦੀ ਫੌਜ ਬਣਾ ਦਿੱਤੀ। ਇਹ ਸਾਡੇ ਲਈ ਖੁਸ਼ਕਿਸਮਤੀ ਦੀ ਵੱਲ ਹੇ ਕਿ ਅੱਜ ਦੇ ਹਰਿਆਣਾ ਖੇਤਰ ਤੋਂ ਵੀ ਉਸ ਸਮੇਂ ਹਜਾਰਾਂ ਨੌਜੁਆਨ ਆਜਾਦ ਹਿੰਦ ਫੌਜ ਵਿਚ ਭਰਤੀ ਹੋਏ ਸਨ। ਇਸੀ ਤਰ੍ਹਾ ਦੂਜੇ ਪਾਸੇ ਨਰਮ ਦੱਲ ਯਾਨੀ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਦੇਸ਼ ਵਿਚ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ ਹੋਈ ਅਤੇ ਅੰਗ੍ਰੇਜਾਂ ਦੀ ਸਰਕਾਰ ਦੇ ਖਿਲਾਫ ਆਜਾਦੀ ਦਾ ਬਿਗੁਲ ਵਜਿਆ। ਮਹਾਤਮਾ ਗਾਂਧੀ ਨੇ ਯਾਤਰਾਵਾਂ ਕੱਢੀ ਅਤੇ ਜਨਤਾ ਨੂੰ ਆਪਣੇ ਨਾਲ ਜੋੜ ਕੇ ਇਕ ਵੱਡਾ ਅੰਦੋਲਨ ਖੜਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਨੂੰ ਰਾਸ਼ਟਰਪਿਤਾ ਦਾ ਨਾਂਅ ਦੇਣ ਵਾਲੇ ਸੱਭ ਤੋਂ ਪਹਿਲੇ ਵਿਅਕਤੀ ਨੇਤਾਜੀ ਸੁਭਾਸ਼ ਚੰਦਰ ਬੋਸ (Netaji Subhash Chandra Bose) ਹੀ ਸਨ। ਦੋਵਾਂ ਨੇਤਾਵਾਂ ਦੀ ਤਾਕਤ ਨੇ ਅੰਗ੍ਰੇਜ ਸਰਕਾਰ ਦੀ ਜੜਾਂ ਹਿਲਾ ਦਿੱਤੀਆਂ।

ਉਨ੍ਹਾਂ ਨੇ ਕਿਹਾ ਕਿ 22 ਜਨਵਰੀ, 2024 ਦਾ ਦਿਨ ਵੀ ਦੇਸ਼ ਦੇ ਇਤਿਹਾਸ ਵਿਚ ਇਕ ਮਹਤੱਵਪੂਰਨ ਦਿਨ ਬਣ ਗਿਆ ਹੈ। ਕੱਲ ਸਾਰਾ ਦੇਸ਼ ਰਾਮਮਈ ਹੋ ਗਿਆ। ਹਰ ਕਿਸੇ ਦੇ ਮਨ ਵਿਚ ਰਾਮ, ਤਨ ਵਿਚ ਰਾਮ ਵਸੇ ਸਨ। ਉਨ੍ਹਾਂ ਨੇ ਕਿਹਾ ਕਿ ਤ੍ਰੇਤਾਯੁੱਗ ਤੋਂ ਲੈ ਕੇ ਅੱਜ ਤਕ ਦੇ ਕਾਲ ਖੰਡ ਵਿਚ ਕਈ ਮਹਾਪੁਰਸ਼ਾਂ ਦਾ ਜਨਮ ਹੋਇਆ, ਜਿਨ੍ਹਾਂ ਨੇ ਸਮਾਜ ਨੂੰ ਜਾਗ੍ਰਿਤ ਕਰਨ ਦੇ ਲਈ ਅਤੇ ਲੋਕਾਂ ਵਿਚ ਸੰਸਕਾਰ ਪੈਦਾ ਕਰਨ ਦੇ ਲਈ ਕੰਮ ਕੀਤੇ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਣ ਨੇ ਕੁਰੂਕਸ਼ੇਤਰ ਦੀ ਧਰਤੀ ‘ਤੇ ਗੀਤਾ ਦਾ ਸੰਦੇਸ਼ ਦਿੱਤਾ, ਜਿਸ ਤਰ੍ਹਾ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਨੇ ਸਾਡਾ ਸੰਵਿਧਾਨ ਲਿਖਿਆ, ਉਸੀ ਤਰ੍ਹਾ ਗੀਤਾ ਵੀ ਸਾਡੇ ਜੀਵਨ ਜੀਣ ਦਾ ਇਕ ਸੰਵਿਧਾਨ ਹੈ।

ਮਨੋਹਰ ਲਾਲ ਨੇ ਕਿਹਾ ਕਿ ਕਿਸੇ ਵੀ ਸਰਕਾਰ ਦਾ ਮਤਲਬ ਬੁਨਿਆਦੀ ਢਾਂਚਾ ਯਾਨੀ ਗਲੀਆਂ, ਸੜਕਾਂ, ਸਕੂਲ, ਕਾਲਜ, ਹਸਪਤਾਲ ਆਦਿ ਬਣਵਾਉਣਾ ਹੀ ਨਹੀਂ ਹੁੰਦਾ, ਸਗੋ ਸਮਾਜ ਨਿਰਮਾਣ ਦਾ ਕੰਮ ਵੀ ਸਰਕਾਰ ਦਾ ਇਕ ਜਿਮੇਵਾਰੀ ਹੁੰਦੀ ਹੈ। ਪਰ ਪਹਿਲਾਂ ਦੀ ਸਰਕਾਰਾਂ ਨੇ ਅਜਿਹਾ ਕਦੀ ਨਹੀਂ ਸੋਚਿਆ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਆਪਣੀ ਕਾਰਜ ਪ੍ਰਣਾਲੀ ਨਾਲ ਵਿਵਸਥਾ ਬਦਲ ਕੇ ਸਮਾਜ ਨੁੰ ਜਾਗ੍ਰਿਤ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ‘ਤੇ ਚਲਦੇ ਹੋਏ ਹਰਿਆਣਾ ਵਿਚ ਵੀ ਸੂਬਾ ਸਰਕਾਰ ਨੇ ਪਿਛਲੇ ਸਾਢੇ 9 ਸਾਲਾਂ ਵਿਚ ਸਮਾਜ ਵਿਚ ਥ੍ਰੀ-ਸੀ ਯਾਨੀ ਕ੍ਰਾਇਮ, ਕਰਪਸ਼ਨ ਅਤੇ ਕਾਸਟ ਬੇਸਡ ਰਾਜਨੀਤੀ ਨੁੰ ਖਤਮ ਕਰ ਸਮਾਜ ਵਿਚ ਸ਼ੁਧਤਾ ਲਿਆਉਣ ਦਾ ਯਤਨ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਜਾਦ ਹਿੰਦ ਫੌਜ ਦਾ ਗਠਨ ਸਨ 1942 ਵਿਚ ਹੋਇਆ ਸੀ ਅਤੇ ਅੱਜ ਲਗਭਗ 80 ਸਾਲਾਂ ਤੋਂ ਵੀ ਵੱਧ ਦਾ ਸਮੇਂ ਬੀਤ ਜਾਣ ਦੇ ਬਾਅਦ ਹਰਿਆਣਾ ਵਿਚ ਆਜਾਦ ਹਿੰਦ ਫੌਜ ਦੇ 3 ਸਿਪਾਹੀ ਜੀਵਤ ਹਨ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਇਹ ਨਿਰਦੇਸ਼ ਦਿੱਤੇ ਗਏ ਸਨ ਕਿ ਆਜਾਦ ਹਿੰਦ ਫੌਜ ਦੇ ਜੋ ਸਿਪਾਹੀ ਜੀਵਤ ਹਨ ਤਾਂ ਉਨ੍ਹਾਂ ਨੁੰ ਸਨਮਾਨਿਤ ਕੀਤਾ ਜਾਵੇ, ਇਹੀ ਸਾਡੇ ਵੱਲੋਂ ਨੇਤਾ ਜੀ ਨੁੰ ਸੱਚੀ ਸ਼ਰਧਾਂਜਲੀ ਹੋਵੇਗੀ। ਮੁੱਖ ਮੰਤਰੀ ਨੇ ਦਸਿਆ ਕਿ ਜਿਲ੍ਹਾ ਰਿਵਾੜੀ ਦੇ ਪਿੰਡ ਬੁਰਥਲਾ ਦੇ ਹਰੀ ਸਿੰਘ ਊਰਮ 105 ਸਾਲ, ਕੋਸਲੀ ਦੇ ਮੰਗਲ ਸਿੰਘ ਉਮਰ 102 ਸਾਲ ਅਤੇ ਜਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਮਾੜੀ ਦੇ ਜੈਯ ਪ੍ਰਕਾਸ਼ ਉਮਰ 98 ਸਾਲ, ਅੱਜ ਵੀ ਜੀਵਤ ਹਨ ਅਤੇ ਅੱਜ ਇੰਨ੍ਹਾਂ ਦੇ ਘਰ ਜਾ ਕੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਉਨ੍ਹਾਂ ਨੁੰ ਸਨਮਾਨਿਤ ਕੀਤਾ ਗਿਆ ਹੈ। ਇੰਨ੍ਹਾਂ ਸੁਤੰਤਰਤਾ ਸੈਨਾਨੀਆਂ ਨੂੰ ਅਸੀਂ ਯੁਵਾ ਪੀੜੀ ਦੇ ਲਈ ਨੇਤਾਜੀ ਦੀ ਨਿਸ਼ਾਨੀ ਵਜੋ ਮੰਨ ਸਕਦੇ ਹਨ ਅਤੇ ਨੌਜੁਆਨਾਂ ਨੂੰ ਇੰਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨੇਤਾਜੀ ਸਿਰਫ ਵਿਅਕਤੀ ਜਾਂ ਨੇਤਾ ਨਹੀਂ ਸਨ, ਸਗੋ ਉਹ ਪਰਾਕ੍ਰਮ ਦੀ ਪ੍ਰਤੀਮੂਰਤੀ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੁਭਾਸ਼ ਚੰਦਰ ਬੋਸ ਦੀ ਸਮ੍ਰਿਤੀ ਦੇ ਲਈ ਅਨੇਕ ਕੰਮ ਕੀਤੇ ਹਨ। ਉਨ੍ਹਾਂ ਨੇ ਗਣਤੰਤਰ ਦਿਵਸ ਦੀ ਫੁੱਲ ਡ੍ਰੈਸ ਰਿਹਰਸਲ ਨੂੰ 24 ਜਨਵਰੀ ਦੀ ਥਾਂ 23 ਜਨਵਰੀ ਨੁੰ ਕਰਨ ਦਾ ਫੈਸਲਾ ਕੀਤਾ ਅਤੇ ਨੈਤਾਜੀ ਦੀ ਜੈਯੰਤੀ 23 ਜਨਵਰੀ ਨੁੰ ਪਰਾਕ੍ਰਮ ਦਿਵਸ ਵਜੋ ਮਨਾਉਣ ਦੀ ਪਹਿਲ ਕੀਤੀ। ਇਸ ਤੋਂ ਇਲਾਵਾ, ਇੰਡੀਆ ਗੇਟ ‘ਤੇ ਨੇਤਾਜੀ ਦੀ ਪ੍ਰਤਿਮਾ ਸਥਾਪਿਤ ਕਰਵਾਈ ਗਈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦੀ ਆਬਾਦੀ ਦਾ ਸਿਰਫ 2 ਫੀਸਦੀ ਹੈ, ਪਰ ਦੇਸ਼ ਦੀ ਸੈਨਾਵਾਂ ਵਿਚ ਹਰਿਆਣਾ ਦੇ ਜਵਾਨਾਂ ਦੀ ਗਿਣਤੀ 10-11 ਫੀਸਦੀ ਹੈ, ਇਹ ਦਿਖਾਉਂਦਾ ਹੈ ਸਾਡੇ ਨੌਜੁਆਨਾਂ ਵਿਚ ਅੱਜ ਵੀ ਦੇਸ਼ ਸੇਵਾ ਦਾ ਜਜਬਾ ਹੈ। ਉਨ੍ਹਾਂ ਨੇ ਕਿਹਾ ਕਿ ਰੋਹਤਕ ਤੇ ਦੱਖਣ ਹਰਿਆਣਾ ਦੇ ਜਵਾਨਾਂ ਦਾ ਦੇਸ਼ ਸੇਵਾ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ, ਇਸ ਦੇ ਲਈ ਉਨ੍ਹਾਂ ਨੇ ਸਾਰੇ ਜਵਾਨਾਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਆਜਾਦ ਹੈ ਅਤੇ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਨੌਜੁਆਨਾਂ ਨੂੰ ਮਿਹਨਤ ਜਿਮੇਵਾਰੀ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਨਾ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਯੁਵਾ ਹੁਨਰਮੰਦ ਬਣਨ, ਇਸ ਦੇ ਲਈ ਕੌਸ਼ਲ ਯੂਨੀਵਰਸਿਟੀ ਸਥਾਪਿਤ ਕੀਤਾ ਹੈ। ਦੇਸ਼ ਦੇ ਸੰਸਾਧਨਾਂ ‘ਤੇ ਗਰੀਬ ਵਿਅਕਤੀਆਂ ਦਾ ਵੀ ਪੂਰਾ ਹੱਕ ਹੈ। ਸੂਬਾ ਸਰਕਾਰ ਵੱਲੋਂ ਹਰ ਵਰਗ ਨੂੰ ਨਾਲ ਲੈ ਕੇ ਵਿਕਾਸ ਤੇ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਅਸੀਂ ਹਰਿਆਣਾ ਇਕ, ਹਰਿਆਣਵੀਂ ਇਥ ਦੀ ਭਾਵਨਾ ਦੇ ਨਾਲ ਸਮਾਜ ਦੇ ਲਈ ਕੰਮ ਕੀਤਾ ਹੈ। ਸਰਕਾਰ ਨੇ 7 ਐਸ-ਯਾਨੀ ਸਿਖਿਆ, ਸਿਹਤ, ਸੁਰੱਖਿਆ, ਸਵਾਵਲੰਬਨ, ਸਵਾਭੀਮਾਨ, ਸੁਸਾਸ਼ਨ ਅਤੇ ਸੇਵਾ ‘ਤੇ ਫੋਕਸ ਕਰ ਕੇ ਅੰਤੋਂਦੇਯ ਦੇ ਉਥਾਨ ਦੇ ਲਈ ਕੰਮ ਕਰ ਰਹੀ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਗੁਫਾ ਮੰਦਿਰ ਵਿਚ ਮੱਥਾ ਟੇਕਿਆ। ਉਨ੍ਹਾਂ ਨੇ ਮੰਦਿਰ ਵਿਚ ਸਾਰੇ ਸੂਬਾਵਾਸੀਆਂ ਦੇ ਲਈ ਮੰਗਲਕਾਮਨਾ ਕੀਤੀਆਂ। ਇਸ ਦੇ ਬਾਅਦ ਉਨ੍ਹਾਂ ਨੇ ਸਥਾਨਕ ਸੁਭਾਸ਼ ਚੌਕ ‘ਤੇ ਸਥਿਤ ਨੇਤਾਜੀ ਸੁਭਾਸ਼ ਚੰਗ ਬੋਸ ਦੀ ਪ੍ਰਤਿਮਾ ‘ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ। ਇਸ ਸਮਾਗਮ ਵਿਚ ਲੋਕਸਭਾ ਸਾਂਸਦ ਡਾ. ਅਰਵਿੰਦ ਸ਼ਰਮਾ, ਰਾਜਸਭਾ ਸਾਂਸਦ ਦੀ ਰਾਮਚੰਦਰ ਜਾਂਗੜਾ, ਸਾਬਕਾ ਮੰਤਰੀ ਮਨੀਸ਼ ਕੁਮਾਰ ਗਰੋਵਰ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।