July 7, 2024 1:32 pm
Tarun Chugh

ਕਾਂਗਰਸ ਤੇ ਵਿਰੋਧੀ ਗਠਜੋੜ ਦੀ ਦੇਸ਼ ਨੂੰ ਕਮਜ਼ੋਰ ਦਿਖਾਉਣ ਦੀ ਕੋਸ਼ਿਸ਼, ਦੇਸ਼ ਦੀ ਬਹਾਦਰੀ ਦਾ ਅਪਮਾਨ: ਤਰੁਣ ਚੁੱਘ

ਚੰਡੀਗੜ੍ਹ, 14 ਮਈ 2024: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਚੁੱਘ ਨੇ ਕਿਹਾ ਕਿ ਇਹ ਦੇਸ਼ ਕਾਂਗਰਸ ਦੀ ਕਮਜ਼ੋਰ, ਡਰਪੋਕ ਅਤੇ ਅਸਥਿਰ ਸਰਕਾਰ ਨਹੀਂ ਚਾਹੁੰਦਾ ਹੈ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਤ ਨੂੰ ਸੁਪਨਿਆਂ ਵਿਚ ਵੀ ਪਾਕਿਸਤਾਨ ਦਾ ਪ੍ਰਮਾਣੂ ਬੰਬ ਵਿਖਾਈ ਦਿੰਦਾ ਹੈ ਅਤੇ ਅਜਿਹੇ ਲੋਕਾਂ ਦੇ ਹੱਥਾਂ ਵਿਚ ਦੇਸ਼ ਦੀ ਵਾਗਡੋਰ ਨਹੀਂ ਦੇ ਸਕਦੇ |

ਉਨ੍ਹਾਂ ਕਿਹਾ ਕਿ ਕੋਈ ਮੁੰਬਈ ਹਮਲੇ ਵਿਚ ਪਾਕਿਸਤਾਨ ਨੂੰ ਕਲੀਨ ਚੀਟ ਦੇ ਰਿਹਾ ਹੈ, ਕੋਈ ਸਰਜੀਕਲ ਅਤੇ ਹਵਾਈ ਹਮਲੇ ‘ਤੇ ਸਵਾਲ ਉਠਾ ਰਿਹਾ ਹੈ ਅਤੇ ਇਹ ਖੱਬੇ ਪੱਖੀ ਲੋਕ ਭਾਰਤ ਦੇ ਪ੍ਰਮਾਣੂ ਹਥਿਆਰਾਂ ਨੂੰ ਨਸ਼ਟ ਕਰਨਾ ਚਾਹੁੰਦੇ ਹਨ। ਇੰਡੀਆ ਗਠਜੋੜ ਦੇ ਲੋਕਾਂ ਨੇ ਭਾਰਤ ਵਿਰੁੱਧ ਕਿਸੇ ਤੋਂ ਸੁਪਾਰੀ ਲੈ ਲਈ ਹੈ, ਅਜਿਹੇ ਸਵਾਰਥੀ ਲੋਕ ਦੇਸ਼ ਦੀ ਸੁਰੱਖਿਆ ਲਈ ਸਖ਼ਤ ਕਦਮ ਨਹੀਂ ਚੁੱਕ ਸਕਦੇ।

ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਾਰੇ ਦਿਸ਼ਾਵਾਂ ਵਿੱਚ ਮਿਲ ਕੇ ਕੰਮ ਕਰਨ ਦਾ ਸੁਭਾਅ ਹੈ। ਪਿਛਲੇ 10 ਸਾਲਾਂ ਵਿੱਚ, ਭਾਰਤ ਦਾ ਅਕਸ ਇੱਕ ਮੋਹਰੀ ਰਾਸ਼ਟਰ ਦੇ ਰੂਪ ਵਿੱਚ ਵਿਸ਼ਵ ਪੱਧਰ ‘ਤੇ ਉੱਭਰਿਆ ਹੈ ਅਤੇ ਅਤਿਵਾਦੀ ਦੇ ਮੁਕੰਮਲ ਖਾਤਮੇ ਲਈ ਕੰਮ ਕੀਤਾ ਹੈ, ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਨਕਸਲਵਾਦ ਨੂੰ ਪਾਲਿਆ ਹੈ ਅਤੇ ਇਸਨੂੰ ਲੋਕਾਂ ਦੇ ਵਿਰੁੱਧ ਵੀ ਵਰਤਿਆ ਹੈ।

ਚੁੱਘ (Tarun Chugh) ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦਾ ਗਠਜੋੜ ਭਾਰਤ ਨੂੰ ਵੰਡਣ ‘ਚ ਲੱਗਾ ਹੋਇਆ ਹੈ। ਆਪ ਅਤੇ ਕਾਂਗਰਸ ਦੇ ਰਾਜ ਨੇ ਪੰਜਾਬ ਨੂੰ ਕਈ ਦਹਾਕੇ ਪਿੱਛੇ ਭੇਜ ਦਿੱਤਾ ਹੈ ਪਰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਲੜ ਕੇ ਪੰਜਾਬ ਅਤੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰੇਗੀ।