Bangladesh

Bangladesh: ਬੰਗਲਾਦੇਸ਼ ‘ਚ ਚਿਨਮੋਏ ਕ੍ਰਿਸ਼ਨ ਦਾਸ ਦੇ ਵਕੀਲ ‘ਤੇ ਹ.ਮ.ਲਾ

ਚੰਡੀਗੜ੍ਹ, 03 ਦਸੰਬਰ 2024: ਬੰਗਲਾਦੇਸ਼ (Bangladesh) ‘ਚ ਧਾਰਮਿਕ ਆਗੂ ਚਿਨਮੋਏ ਕ੍ਰਿਸ਼ਨ ਦਾਸ ਪ੍ਰਭੂ ਦੇ ਮਾਮਲੇ ਦੀ ਨੁਮਾਇੰਦਗੀ ਕਰ ਰਹੇ ਵਕੀਲ ‘ਤੇ ਹਮਲਾ ਹੋਇਆ ਹੈ | ਕੋਲਕਾਤਾ ‘ਚ ਇਸਕਾਨ ਦੇ ਬੁਲਾਰੇ ਰਾਧਾਰਮਨ ਦਾਸ ਨੇ ਉਹ ਦਾਅਵਾ ਕੀਤਾ ਹੈ | ਚਿਨਮੋਏ ਕ੍ਰਿਸ਼ਨ ਦਾਸ ਪ੍ਰਭੂ ਫਿਲਹਾਲ ਜੇਲ ‘ਚ ਬੰਦ ਹਨ |

ਇਸ ਸੰਬੰਧੀ ਰਾਧਾਰਮਨ ਦਾਸ ਨੇ ਸੋਸ਼ਲ ਮੀਡੀਆ ‘ਤੇ ਰਮਨ ਰਾਏ ਦੀ ਤਸਵੀਰ ਦੇ ਨਾਲ ਇਕ ਪੋਸਟ ਸਾਂਝੀ ਕਰਕੇ ਦੱਸਿਆ ਕਿ ਚਿਨਮਯ ਦਾਸ ਦੇ ਵਕੀਲ ਰਮਨ ਰਾਏ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਹੈ। ਉਹ ਆਈਸੀਯੂ ‘ਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ |

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਲਤੀ ਸਿਰਫ ਇਹ ਸੀ ਕਿ ਉਨ੍ਹਾਂ ਨੇ ਅਦਾਲਤ ‘ਚ ਚਿਨਮੋਏ ਪ੍ਰਭੂ (Chinmoy Krishna Das) ਦਾ ਬਚਾਅ ਕੀਤਾ ਹੈ। ਕੁਝ ਸੀਨ ਪਹਿਲਾਂ ਢਾਕਾ ਦੀ ਹਾਈ ਕੋਰਟ ਨੇ ਇਸਕੋਨ ‘ਤੇ ਪਾਬੰਧੀ ਲਗਾਉਣ ‘ਤੇ ਇਨਕਾਰ ਕਰ ਦਿੱਤਾ ਸੀ |

ਬੰਗਲਾਦੇਸ਼ ‘ਚ ਇਸਕੋਨ ਦੇ ਇੱਕ ਪ੍ਰਮੁੱਖ ਸਾਬਕਾ ਆਗੂ ਚਿਨਮੋਏ ਕ੍ਰਿਸ਼ਨ ਦਾਸ (Chinmoy Krishna Das) ਬ੍ਰਹਮਚਾਰੀ ਨੂੰ ਪਿਛਲੇ ਮਹੀਨੇ ਢਾਕਾ ‘ਚ ਰੰਗਪੁਰ ਵਿੱਚ ਹਿੰਦੂ ਭਾਈਚਾਰੇ ਦੇ ਸਮਰਥਨ ‘ਚ ਪ੍ਰਦਰਸ਼ਨ ਦੀ ਅਗਵਾਈ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ’ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ। 26 ਨਵੰਬਰ ਨੂੰ ਢਾਕਾ ਦੀ ਇਕ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਚਿਨਮਯ ਦਾਸ ਦੀ ਜ਼ਮਾਨਤ ‘ਤੇ ਸੁਣਵਾਈ 2 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਸੀ ।

ਜਿਕਰਯੋਗ ਹੈ ਕਿ ਬੰਗਲਾਦੇਸ਼ (Bangladesh) ‘ਚ ਹਿੰਦੂ ਭਾਈਚਾਰੇ ਦੇ ਲੋਕ ਦੇਸ਼ਧ੍ਰੋਹ ਦੇ ਮਾਮਲੇ ‘ਚ ਬੰਗਲਾਦੇਸ਼ ਇਸਕੋਨ ਦੇ ਮੁਖੀ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਕ ਵਕੀਲ ਸੈਫੁਲ ਇਸਲਾਮ ਦਾ ਕਤਲ ਕਰ ਦਿੱਤਾ ਗਿਆ ਸੀ | ਜਿਸ ਤੋਂ ਬਾਅਦ ਬੰਗਲਾਦੇਸ਼ ‘ਚ ਇਸਕਾਨ ‘ਤੇ ਪਾਬੰਦੀ ਲਗਾਉਣ ਦੀ ਮੰਗ ਉੱਠੀ।

ਹਾਈ ਕੋਰਟ ਦੇ ਵਕੀਲ ਮੁਹੰਮਦ ਮੋਨਿਰੂਦੀਨ ਨੇ ਢਾਕਾ ਹਾਈ ਕੋਰਟ ‘ਚ ਇਸਕੋਨ ਬਾਰੇ ਕੁਝ ਅਖਬਾਰਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਅਤੇ ਇਸਕੋਨ ‘ਤੇ ਪਾਬੰਦੀ ਦੇ ਨਾਲ-ਨਾਲ ਚਟਗਾਂਵ, ਰੰਗਪੁਰ ਅਤੇ ਦਿਨਾਜਪੁਰ ‘ਚ ਧਾਰਾ 144 ਲਗਾਉਣ ਦੇ ਆਦੇਸ਼ ਦੀ ਮੰਗ ਕੀਤੀ। ਇਸ ‘ਤੇ ਹਾਈਕੋਰਟ ਨੇ ਅਟਾਰਨੀ ਜਨਰਲ ਤੋਂ ਇਸਕਾਨ ਦੀਆਂ ਹਾਲੀਆ ਗਤੀਵਿਧੀਆਂ ਬਾਰੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਮੰਗੀ।

ISKCON ‘ਤੇ ਬੰਗਲਾਦੇਸ਼ (Bangladesh) ਵਿੱਚ ਇੱਕ ਕੱਟੜਪੰਥੀ ਸੰਗਠਨ ਵਜੋਂ ਕੰਮ ਕਰਨ, ਫਿਰਕੂ ਹਿੰਸਾ ਭੜਕਾਉਣ ਅਤੇ ਧਾਰਮਿਕ ਅਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਨ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਚਿਨਮੋਏ ਕ੍ਰਿਸ਼ਨਾ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰਦਰਸ਼ਨਾਂ ‘ਚ ਇਸਕੋਨ ਸਮਰਥਕਾਂ ਨੇ ਇੱਕ ਵਕੀਲ ਦਾ ਕਤਲ ਕੀਤਾ, ਜੋ ਕਿ ਸੰਗਠਨ ਦੀ ‘ਕਾਨੂੰਨ ਅਤੇ ਵਿਵਸਥਾ ਦੀ ਅਣਦੇਖੀ ਹੈ। ਪਟੀਸ਼ਨ ‘ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਇਸਕਾਨ ਨੇ ਹਿੰਦੂ ਭਾਈਚਾਰਿਆਂ ‘ਤੇ ਆਪਣੀ ਧਾਰਮਿਕ ਆਸਥਾ ਨੂੰ ਥੋਪਣ ਲਈ ਜਬਰੀ ਮੈਂਬਰਾਂ ਦੀ ਭਰਤੀ ਕੀਤੀ ਹੈ ਅਤੇ ਭਾਈਚਾਰੇ ਦੇ ਮੰਦਰਾਂ ‘ਤੇ ਕਥਿਤ ਕਬਜ਼ਾ ਕਰ ਲਿਆ ਹੈ।

Scroll to Top