Nooran Sister

ਪ੍ਰੋਗਰਾਮ ਤੋਂ ਪਰਤ ਰਹੀ ਸੂਫ਼ੀ ਗਾਇਕਾ ਨੂਰਾਂ ਸਿਸਟਰ ਦੀ ਕਾਰ ‘ਤੇ ਹਮਲਾ, ਪੁਲਿਸ ਵੱਲੋਂ ਇੱਕ ਨੌਜਵਾਨ ਰਾਊਂਡਅਪ

ਜਲੰਧਰ, 16 ਜੁਲਾਈ 2024: ਸੂਫ਼ੀ ਗਾਇਕਾ ਨੂਰਾਂ ਸਿਸਟਰ (Nooran Sister) ਦੀ ਕਾਰ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਮੁਤਾਬਕ ਨੂਰਾਂ ਸਿਸਟਰ ਦੇਰ ਰਾਤ ਵਡਾਲਾ ਚੌਕ ਨੇੜੇ ਇੱਕ ਪ੍ਰੋਗਰਾਮ ਤੋਂ ਵਾਪਸ ਆ ਰਹੀ ਸੀ, ਇਸ ਦੌਰਾਨ ਗੁਰੂ ਨਾਨਕ ਚੌਕ ਨੇੜੇ ਬਾਈਕ ਸਵਾਰ ਨੌਜਵਾਨਾਂ ਨੇ ਗੱਡੀ ‘ਤੇ ਹਮਲਾ ਕਰ ਦਿੱਤਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਮਿਲਣ ‘ਤੇ ਇੱਕ ਨੌਜਵਾਨ ਨੂੰ ਰਾਊਂਡਅਪ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਏਸੀਪੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਲਜ਼ਾਮ ਹੈ ਕਿ ਜਦੋਂ ਨੂਰਾਂ ਸਿਸਟਰ (Nooran Sister) ਦੇਰ ਰਾਤ ਪ੍ਰੋਗਰਾਮ ਤੋਂ ਵਾਪਸ ਆ ਰਹੀ ਸੀ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਬਾਈਕ ਸਵਾਰ ਨੌਜਵਾਨ ਉਸ ਦਾ ਪਿੱਛਾ ਕਰ ਰਿਹਾ ਹੈ। ਜਦੋਂ ਉਸ ਨੇ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਕਾਰ ਹੌਲੀ ਕੀਤੀ ਤਾਂ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ’ਤੇ ਹਮਲਾ ਕਰ ਦਿੱਤਾ।

Scroll to Top