Khanna

ਖੰਨਾ ਵਿਖੇ ਚੋਰਾਂ ਨੂੰ ਫੜਨ ਗਈ ਪੁਲਿਸ ਪਾਰਟੀ ‘ਤੇ ਹਮਲਾ, ਚੌਂਕੀ ਇੰਚਾਰਜ ਜ਼ਖਮੀ

ਚੰਡੀਗੜ੍ਹ 23 ਜਨਵਰੀ 2023: ਖੰਨਾ (Khanna) ਵਿਖੇ ਚੋਰਾਂ ਨੂੰ ਫੜਨ ਗਈ ਪੁਲਿਸ ਪਾਰਟੀ ‘ਤੇ ਹਮਲੇ ਖ਼ਬਰ ਸਾਹਮਣੇ ਆ ਰਹੀ ਹੈ। ਇਸ ਦੌਰਾਨ ਕੋਟ ਪੁਲਿਸ ਚੌਂਕੀ ਇੰਚਾਰਜ ਜਗਦੀਪ ਸਿੰਘ ਦੀ ਵਰਦੀ ਫਾੜ ਦਿੱਤੀ ਗਈ ਅਤੇ ਉਨ੍ਹਾਂ ਦੀ ਪੱਗ ਉਤਾਰ ਦਿੱਤੀ ਗਈ। ਪ੍ਰਾਪਤ ਜਾਣਕਰੀ ਅਨੁਸਾਰ ਚੌਂਕੀ ਇੰਚਾਰਜ ਜਗਦੀਪ ਸਿੰਘ ਨੂੰ ਸਰਕਾਰੀ ਹਸਪਤਾਲ ਖੰਨਾ ਲਿਆਂਦਾ ਗਿਆ ਹੈ ।

ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰ ਫਰੇਂਕੀ ਨੇ ਦੱਸਿਆ ਕਿ ਓਹਨਾਂ ਕੋਲ ਏਐਸਆਈ ਜਗਦੀਪ ਸਿੰਘ ਨੂੰ ਲਿਆਂਦਾ ਗਿਆ ਸੀ, ਇਸ ਦੌਰਾਨ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਚੋਰਾਂ ਨੂੰ ਫੜ੍ਹਨ ਗਏ ਸੀ ਤਾਂ ਉੱਥੇ ਚੋਰਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਨੂੰ ਸੱਟਾਂ ਲੱਗ ਗਈਆਂ। ਇਸ ਘਟਨਾ ਸਬੰਧੀ ਐੱਮ. ਐੱਲ. ਆਰ. ਕੱਟੀ ਗਈ ਹੈ।

Scroll to Top