Japan

ਜਾਪਾਨ PM ਫੂਮਿਓ ਕਿਸ਼ਿਦਾ ‘ਤੇ ਹੋਇਆ ਹਮਲਾ, ਸ਼ੱਕੀ ਹਮਲਾਵਰ ਨੇ ਸੁੱਟਿਆ ਸਮੋਕ ਬੰਬ

ਚੰਡੀਗੜ੍ਹ, 15 ਅਪ੍ਰੈਲ 2023: ਜਾਪਾਨ (Japan) ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ‘ਤੇ ਸ਼ਨੀਵਾਰ ਸਵੇਰੇ ਇਕ ਵਿਅਕਤੀ ਨੇ ਸਮੋਕ ਬੰਬ (ਧੂੰਏਂ ਵਾਲਾ ਬੰਬ) ਸੁੱਟ ਦਿੱਤਾ। ਜਾਪਾਨ ਟਾਈਮਜ਼ ਮੁਤਾਬਕ ਕਿਸ਼ਿਦਾ ਵਾਕਾਯਾਮਾ ਸ਼ਹਿਰ ‘ਚ ਇਕ ਚੋਣ ਰੈਲੀ ‘ਚ ਭਾਸ਼ਣ ਦੇਣ ਪਹੁੰਚੇ ਸਨ। ਇਸ ਦੌਰਾਨ ਧਮਾਕੇ ਕਾਰਨ ਹਫੜਾ-ਦਫੜੀ ਮਚ ਗਈ। ਸੁਰੱਖਿਆ ਬਲਾਂ ਨੇ ਤੁਰੰਤ ਪ੍ਰਧਾਨ ਮੰਤਰੀ ਨੂੰ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਤੋਂ ਥੋੜ੍ਹੀ ਦੇਰ ਬਾਅਦ, ਸ਼ੱਕੀ ਹਮਲਾਵਰ ਨੂੰ ਫੜ ਲਿਆ ਗਿਆ।

Japan

ਘਟਨਾ ਦੀਆਂ ਕੁਝ ਫੋਟੋਆਂ-ਵੀਡੀਓ ਸਾਹਮਣੇ ਆਈਆਂ ਹਨ। ਇਨ੍ਹਾਂ ‘ਚ ਸੁਰੱਖਿਆ ਕਰਮਚਾਰੀ ਸ਼ੱਕੀ ਹਮਲਾਵਰ ਨੂੰ ਫੜਦੇ ਨਜ਼ਰ ਆ ਰਹੇ ਹਨ। ਕੁਝ ਸਮੇਂ ਬਾਅਦ ਜਾਪਾਨ (Japan) ਦੇ ਪੀਐਮ ਕਿਸ਼ਿਦਾ ਨੇ ਆਪਣਾ ਭਾਸ਼ਣ ਪੂਰਾ ਕੀਤਾ। ਪਿਛਲੇ ਸਾਲ 8 ਜੁਲਾਈ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਇੱਕ ਚੋਣ ਰੈਲੀ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਫਿਲਹਾਲ ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਉਹ ਕੌਣ ਹੈ ਅਤੇ ਉਸ ਨੇ ਹਮਲਾ ਕਿਉਂ ਕੀਤਾ।

Scroll to Top