ਚੰਡੀਗੜ੍ਹ, 1 ਦਸੰਬਰ 2023: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ (Anil Vij) ਨੇ ਕਰਨਾਲ ਵਿਚ ਇੰਟਰ ਕਾਸਟ ਵਿਆਹ ਦੇ ਬਾਅਦ ਪਰਿਵਾਰ ਦੇ ਲੋਕਾਂ ‘ਤੇ ਹਮਲੇ ਦੇ ਮਾਮਲੇ ਨੁੰ ਗੰਭੀਰਤਾ ਨਾਲ ਲਿਆ ਹੈ ਅਤੇ ਏਸਪੀ ਕਰਨਾਂਲ ਨੂੰ ਸਖ਼ਤ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਏਸਪੀ ਨੂੰ ਫੋਨ ‘ਤੇ ਨਾਮਜਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵੀ ਨਿਰਦੇਸ਼ ਦਿੱਤੇ।
ਵਿਜ ਅੱਜ ਅੰਬਾਲਾ ਵਿਚ ਆਪਣੇ ਆਵਾਸ ‘ਤੇ ਸੂਬੇ ਦੇ ਕੌਨੇ-ਕੌਨੇ ਤੋਂ ਆਏ ਲੋਕਾਂ ਦੀ ਸਮਸਿਆਵਾਂ ਸੁਣ ਰਹੇ ਸਨ। ਕਰਨਾਲ ਤੋਂ ਆਏ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਇੰਟਰ ਕਾਸਟ ਮੈਰਿਜ ਕਰਾਈ ਸੀ ਜਿਸ ਦਾ ਉਨ੍ਹਾਂ ਨੂੰ ਵੀ ਨਹੀਂ ਪਤਾ ਸੀ, ਪਰ ਇਸ ਦੇ ਕੁੱਝ ਸਮੇਂ ਬਾਅਦ ਉਨ੍ਹਾਂ ਦੇ ਪਰਿਵਾਰ ਮੈਂਬਰਾਂ ‘ਤੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਇਸ ਮਾਮਲੇ ਵਿਚ ਸ਼ਿਕਾਇਤ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ।
ਦਹੇਜ ਪੀੜਤ ਮਾਮਲੇ ਵਿਚ ਏਸਪੀ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ
ਗ੍ਰਹਿ ਮੰਤਰੀ ਅਨਿਲ ਵਿਜ (Anil Vij) ਦੇ ਸਾਹਮਣੇ ਦਹੇਚ ਪੀੜਤ ਮਾਮਲੇ ਨੂੰ ਲੈ ਕੇ ਸ਼ਾਹਬਾਦ ਨਿਵਾਸੀ ਮਹਿਲਾ ਤੇ ਪਰਿਵਾਰ ਮੈਂਬਰਾਂ ਨੇ ਗੁਹਾਰ ਲਗਾਈ। ਮਹਿਲਾ ਦਾ ਦੋਸ਼ ਸੀ ਕਿ ਪੁਲਿਸ ਨੇ ਦਹੇਚ ਉਤਪੀੜਨ ਦਾ ਮਾਮਲਾ ਤਰਜ ਕਰਨ ਦੇ ਬਾਵਜੂਦ ਦੋਸ਼ੀਆਂ ਨੂੰ ਹੁਣ ਤਕ ਗਿਰਫਤਾਰ ਨਹੀਂ ਕੀਤਾ ਹੈ। ਗ੍ਰਹਿ ਮੰਤਰੀ ਨੇ ਇਸ ਮਾਮਲੇ ਵਿਚ ਏਸਪੀ ਕੁਰੂਕਸ਼ੇਤਰ ਨੂੰ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ।
ਇਸੀ ਤਰ੍ਹਾ ਸਿਵਲ ਹਸਪਤਾਲ ਵਿਚ ਤੈਨਾਤ ਡਾਕਟਰ ਨੇ ਕੁੱਝ ਨੌਜੁਆਨਾਂ ‘ਤੇ ਕੁੱਟ ਮਾਰ ਤੇ ਧਮਕੀਆਂ ਦੇਣ ਦੇ ਦੋਸ਼ ਲਗਾਏ। ਡਾਕਟਰ ਨੇ ਕਿਹਾ ਕਿ ਪੁਲਿਸ ਥਾਨੇ ਵਿਚ ਕੇਸ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਠੋਸ ਕਾਰਵਾਈ ਨਹੀਂ ਕੀਤੀ।
ਕੈਨੇਡਾ ਭੇਜਣ ਦੇ ਨਾਂਅ ‘ਤੇ 8 ਲੱਖ ਰੁਪਏ ਠੱਗੇ, ਏਸਆਈਟੀ ਨੂੰ ਜਾਂਚ
ਗ੍ਰਹਿ ਮੰਤਰੀ ਅਨਿਲ ਵਿਜ ਦੇ ਸਾਹਮਣੇ ਕੁਰੂਕਸ਼ੇਤਰ ਨਿਵਾਸੀ ਵਿਅਕਤੀ ਨੇ ਅੱਠ ਲੱਖ ਰੁਪਏ ਠੱਗੀ ਦੇ ਦੋਸ਼ ਲਗਾਏ। ਵਿਅਕਤੀ ਨੇ ਦਸਿਆ ਕਿ ਕੈਨੇਡਾ ਭੇਜਣ ਦੇ ਨਾਂਅ ‘ਤੇ ਠੱਗ ਨੇ ਉਸ ਤੋਂ ਕੁੱਲ 15 ਲੱਖ ਰੁਪਏ ਦੀ ਰਕਮ ਮੰਗੀ, ਉਸ ਨੇ 8 ਲੱਖ ਰੁਪਏ ਜਮ੍ਹਾ ਕਰਾ ਦਿੱਤੇ ਸਨ। ਮਗਰ ਇਸ ਦੇ ਬਾਵਜੂਦ ਨਾ ਉਸ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਦਸਤਾਵੇਜ ਵਾਪਸ ਕੀਤੇ ਗਏ। ਗ੍ਰਹਿ ਮੰਤਰੀ ਨੇ ਕਬੂਤਰਬਾਰੀ ਲਈ ਗਠਨ ਏਸਆਈਟੀ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤ।
ਯਮੁਨਾਨਗਰ ਨਿਵਾਸੀ ਵਿਅਕਤੀ ਨੇ ਉਸ ਦੀ ਗੱਡੀ ਦਾ ਨੰਬਰ ਬਦਲਣ ਅਤੇ ਗੱਡੀ ਦਾ ਕਲੇਮ ਜਾਰੀ ਨਹੀਂ ਕਰਨ ਦਾ ਦੋਸ਼ ਲਗਾਇਆ। ਉਸ ਦਾ ਦੋਸ਼ ਸੀ ਕਿ ਕਾਰਜ ਦਾ ਏਕਸੀਡੇਂਟ ਹੋ ਗਿਆ ਸੀ, ਮਗਰ ਲੱਖਾਂ ਦਾ ਕਲੇਮ ਉਲਟਾ ਉਸ ‘ਤੇ ਦਿਖਾ ਦਿੱਤਾ ਗਿਆ। ਗ੍ਰਹਿ ਮੰਤਰੀ ਨੇ ਏਸਪੀ ਯਮੁਨਾਨਗਰ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ। ਇਸ ਤਰ੍ਹਾ ਹੋਰ ਮਾਮਲਿਆਂ ਵਿਚ ਵੀ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੰਬਧਿਤ ਅਧਿਕਾਰੀਆਂ ਨੂੰ ਜਾਂਚ ਦੇ ਨਿਰਦੇਸ਼ ਦਿੱਤੇ।