ਪੰਚਕੂਲਾ , 20 ਸਤੰਬਰ 2024: ਪੰਚਕੂਲਾ (Panchkula) ਦੀ ਕਾਲਕਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫ਼ਲੇ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ | ਦੱਸਿਆ ਜਾ ‘ਚ ਪਾਰਟੀ ਦੇ ਇੱਕ ਵਰਕਰ ਨੂੰ ਗੋਲੀ ਲੱਗੀ ਹੈ। ਘਟਨਾ ‘ਚ ਜ਼ਖ਼ਮੀ ਹੋਏ ਵਰਕਰ ਦੀ ਪਛਾਣ ਗੋਲਡੀ ਵਜੋਂ ਹੋਈ ਹੈ।
ਗੋਲਡੀ ਨੂੰ ਪੰਚਕੂਲਾ (Panchkula) ਦੇ ਸੈਕਟਰ-6 ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੇ.ਆਈ. ਰੈਫਰ ਕਰ ਦਿੱਤਾ | ਜਾਣਕਾਰੀ ਅਨੁਸਾਰ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਵਰਕਰਾਂ ਨਾਲ ਚੋਣ ਪ੍ਰਚਾਰ ਲਈ ਪੰਚਕੂਲਾ ਦੇ ਰਾਏਪੁਰਾਨੀ ਵਿਖੇ ਗਏ ਹੋਏ ਸਨ।
ਇਹ ਘਟਨਾ ਰਾਏਪੁਰਾਨੀ ਦੇ ਪਿੰਡ ਭਰੌਲੀ ਦੀ ਹੈ। ਇੱਥੇ ਤਿੰਨ ਬਾਈਕ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੇ ਕਾਫ਼ਲੇ ‘ਤੇ 5 ਤੋਂ 6 ਰਾਊਂਡ ਫਾਇਰ ਕੀਤੇ। ਪ੍ਰਦੀਪ ਚੌਧਰੀ ਪਿੰਡ ਭਰੌਲੀ ਦਾ ਰਹਿਣ ਵਾਲਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਾਈਕ ਸਵਾਰ ਹਮਲਾਵਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ।
ਜਾਣਕਾਰੀ ਮੁਤਾਬਕ ਇਸ ਕਾਫ਼ਲੇ ਦੀ ਗੱਡੀ ‘ਚ ਕੁੱਲ 5 ਵਰਕਰ ਸਵਾਰ ਸਨ, ਜਿਨ੍ਹਾਂ ‘ਤੇ ਹਮਲਾ ਹੋਇਆ। ਹਮਲੇ ‘ਚ ਜ਼ਖਮੀ ਗੋਲਡੀ ਡਰਾਈਵਰ ਸੀਟ ‘ਤੇ ਬੈਠਾ ਸੀ। ਉਸ ਦੀ ਛਾਤੀ ‘ਤੇ ਗੋਲੀ ਲੱਗੀ ਹੈ।