Manipur

ਮਣੀਪੁਰ ‘ਚ CM ਐੱਨ. ਬੀਰੇਨ ਸਿੰਘ ਦੇ ਕਾਫਲੇ ‘ਤੇ ਹਮਲਾ, ਦੋ ਸੁਰੱਖਿਆ ਮੁਲਾਜ਼ਮ ਜ਼ਖ਼ਮੀ

ਚੰਡੀਗੜ੍ਹ, 10 ਜੂਨ 2024: ਮਣੀਪੁਰ (Manipur) ‘ਚ ਸੋਮਵਾਰ ਨੂੰ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਕਾਫਲੇ ‘ਤੇ ਹਮਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ | ਹਾਲਾਂਕਿ ਮੁੱਖ ਮੰਤਰੀ ਕਾਫਲੇ ਵਿੱਚ ਸ਼ਾਮਲ ਨਹੀਂ ਸਨ। ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੀ ਅਗਾਊਂ ਸੁਰੱਖਿਆ ਟੀਮ ‘ਤੇ ਹੋਏ ਹਮਲੇ ‘ਚ ਦੋ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ ਹਨ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਸੰਕਟਗ੍ਰਸਤ ਜਿਰੀਬਾਮ ਜ਼ਿਲ੍ਹੇ (Manipur) ਦਾ ਦੌਰਾ ਕਰਨਾ ਸੀ। ਘਟਨਾ ਤੋਂ ਬਾਅਦ ਮਣੀਪੁਰ ਪੁਲਿਸ ਕਮਾਂਡੋ ਅਤੇ ਅਸਾਮ ਰਾਈਫਲਜ਼ ਨੇ ਇੱਕ ਸਾਂਝੀ ਟੀਮ ਬਣਾਈ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਮੰਗਲਵਾਰ ਨੂੰ ਸੀਐਮ ਐਨ.ਬੀਰੇਨ ਸਿੰਘ ਹਿੰਸਾ ਪ੍ਰਭਾਵਿਤ ਜਿਰੀਬਾਮ ਦਾ ਦੌਰਾ ਕਰਨ ਸੀ । ਇਸ ਸਬੰਧੀ ਮੁੱਖ ਮੰਤਰੀ ਦੀ ਅਗਾਊਂ ਸੁਰੱਖਿਆ ਟੀਮ ਸਥਿਤੀ ਦਾ ਜਾਇਜ਼ਾ ਲੈਣ ਲਈ ਜੀਰੀਬਾਮ ਜਾ ਰਹੀ ਸੀ। ਇਸ ਦੌਰਾਨ ਮਨੀਪੁਰ ਦੇ ਕਮਾਂਡੋਆਂ ਨੇ ਸਿਨਮ ਨੇੜੇ ਹਮਲਾ ਕਰ ਦਿੱਤਾ।

Scroll to Top