July 3, 2024 12:22 pm
Indian student

ਅਮਰੀਕਾ ‘ਚ ਇਕ ਹੋਰ ਭਾਰਤੀ ਵਿਦਿਆਰਥੀ ‘ਤੇ ਹਮਲਾ, ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗੀ ਮੱਦਦ

ਚੰਡੀਗੜ੍ਹ, 7 ਫਰਵਰੀ 2024: ਅਮਰੀਕਾ ਦੇ ਸ਼ਿਕਾਗੋ ‘ਚ ਇਕ ਭਾਰਤੀ ਵਿਦਿਆਰਥੀ (Indian student) ‘ਤੇ ਹਮਲਾ ਹੋਇਆ ਹੈ। ਇਹ ਘਟਨਾ 4 ਫਰਵਰੀ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ‘ਚ 3 ਹਮਲਾਵਰ ਵਿਦਿਆਰਥੀ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਤਿੰਨਾਂ ਨੇ ਭਾਰਤੀ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਫੋਨ ਖੋਹ ਲਿਆ ਅਤੇ ਭੱਜ ਗਏ। ਵਿਦਿਆਰਥੀ ਖੂਨ ਨਾਲ ਲੱਥਪੱਥ ਦਿਖਾਈ ਦਿੱਤਾ |

ਵਿਦਿਆਰਥੀ (Indian student) ਦਾ ਨਾਂ ਸਈਅਦ ਮਜ਼ਾਹਿਰ ਅਲੀ ਹੈ। ਉਹ ਹੈਦਰਾਬਾਦ ਦਾ ਰਹਿਣ ਵਾਲਾ ਹੈ ਅਤੇ ਆਪਣੀ ਮਾਸਟਰ ਡਿਗਰੀ ਲਈ ਅਮਰੀਕਾ ਗਿਆ ਹੈ। ਇੱਥੇ ਵਿਦਿਆਰਥੀ ਦੀ ਘਰਵਾਲੀ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਉਸ ਨੂੰ ਡਾਕਟਰੀ ਇਲਾਜ ਦੇਣ ਅਤੇ ਉਸ ਦੇ ਤਿੰਨ ਬੱਚਿਆਂ ਸਮੇਤ ਅਮਰੀਕਾ ਭੇਜਣ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

ਹਮਲੇ ਤੋਂ ਬਾਅਦ ਇਸ ਵੀਡੀਓ ‘ਚ ਵਿਦਿਆਰਥੀ ਮੱਦਦ ਮੰਗਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀ ਘਰਵਾਲੀ ਦਾ ਕਹਿਣਾ ਹੈ ਕਿ ਮੈਂ ਸ਼ਿਕਾਗੋ ‘ਚ ਆਪਣੇ ਘਰਵਾਲੇ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਾਂ। ਮੈਂ ਆਪਣੇ ਘਰਵਾਲੇ ਨਾਲ ਰਹਿਣ ਲਈ ਆਪਣੇ ਤਿੰਨ ਨਾਬਾਲਗ ਬੱਚਿਆਂ ਨਾਲ ਅਮਰੀਕਾ ਜਾਣਾ ਚਾਹੁੰਦੀ ਹਾਂ। ਜੇਕਰ ਸੰਭਵ ਹੋਵੇ ਤਾਂ ਇਸ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਪੀੜਤ ਮਜ਼ਾਹਿਰ ਨੇ ਉਸ ਨੂੰ ਕਿਹਾ ਕਿ ‘ਮੈਂ ਖਾਣਾ ਲੈਣ ਲਈ ਘਰੋਂ ਨਿਕਲਿਆ ਸੀ। ਖਾਣਾ ਖਰੀਦਿਆ ਅਤੇ ਘਰ ਵਾਪਸ ਜਾਣ ਲੱਗਾ, ਇਸ ਦੌਰਾਨ ਤਿੰਨ ਜਣੇ ਆਏ ਅਤੇ ਮੇਰਾ ਪਿੱਛਾ ਕਰਨ ਲੱਗੇ। ਉਨ੍ਹਾਂ ਤਿੰਨ ਜਣਿਆਂ ਨੇ ਮੇਰੇ ‘ਤੇ ਹਮਲਾ ਕੀਤਾ। ਜਦੋਂ ਭੀੜ ਇਕੱਠੀ ਹੋਣ ਲੱਗੀ ਤਾਂ ਉਹ ਮੇਰਾ ਫੋਨ ਖੋਹ ਕੇ ਭੱਜ ਗਏ।