July 7, 2024 6:34 pm
ਨਿਕੂ ਨੰਗਲ

ਪਿੰਡ ਨਿਕੂ ਨੰਗਲ ਵਿਖੇ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ

ਰੋਪੜ, 07 ਅਪ੍ਰੈਲ 2023: ਜ਼ਿਲ੍ਹਾ ਰੋਪੜ ਦੇ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਨਜਦੀਕ ਪਿੰਡ ਨਿਕੂ ਨੰਗਲ ਵਿਖੇ ਉਸ ਸਮੇ ਕਿਸਾਨ ਦੀਆ ਅੱਖਾਂ ‘ਚ ਹੰਝੂ ਆ ਗਏ ਜਦੋਂ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਅੱਗ ਦੀ ਲਪੇਟ ਵਿੱਚ ਆ ਗਈ | ਨਿਕੂ ਨੰਗਲ ਦੇ ਖੇਤਾਂ ‘ਚੋਂ ਕਣਕ ਦੀ ਫਸਲ ‘ਚ ਅੱਗ ਲੱਗ ਗਈ, ਪਿੰਡ ਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਬੁਜਾਈਆ | ਅੱਗ ਨੇ ਕਈ ਖੇਤਾਂ ‘ਚ ਆਪਣੀ ਚਪੇਟ ਵਿਚ ਲੈ ਲਿਆ, ਓਥੇ ਹੀ ਬਾਕੀ ਫਸਲ ਨੂੰ ਬਚਾ ਲਿਆ ਗਿਆ |

ਉਥੇ ਹੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ| ਦੂਜੇ ਪਾਸੇ ਭਾਵੇਂ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੇਸਕ ਦੇਰੀ ਨਾਲ ਆਈਆਂ ਪਰ ਨਜ਼ਦੀਕ ਖੇਤਾਂ ਨੂੰ ਕਿਸਾਨਾਂ ਨੇ ਪਾਣੀ ਛਿੜਕ ਕੇ ਅੱਗ ਤੋਂ ਬਚਾ ਲਿਆ | ਇਸ ਮੌਕੇ ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਬਿਲਕੁਲ ਤਿਆਰ ਹੋ ਗਈ ਹੈ ਤੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕਾਫ਼ੀ ਨੁਕਸਾਨ ਹੋ ਗਿਆ ਹੈ |