ਚੰਡੀਗੜ੍ਹ, 18 ਮਈ 2023: UPSC ਵਿੱਚ ਸਲੈਕਟ ਹੋਏ ਕਿਸ਼ੋਰ ਕੁਮਾਰ ਰਜਕ ਨਾਂ ਦੇ ਇਕ ਨੌਜਵਾਨ ਨੇ ਨਾਡਾ ਸਾਹਿਬ ਗੁਰਦੁਆਰੇ ਦਾ ਸ਼ੁਕਰਾਨਾ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ | ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ 7 ਸਾਲ ਪਹਿਲਾਂ ਮੈਂ ਅਸਿਸਟੈਂਟ ਕਮਾਂਡੈਂਟ ਦੇ ਮੈਡੀਕਲ ਲਈ ਚੰਡੀਗੜ੍ਹ ਗਿਆ ਸੀ, ਉਥੇ ਹੋਟਲ ਮਹਿੰਗਾ ਸੀ ਅਤੇ ਮੇਰੀ ਜੇਬ ਖਾਲੀ ਸੀ। ਕਿਸੇ ਨੇ ਮੈਨੂੰ ਕਿਹਾ ਨਾਡਾ ਸਾਹਿਬ ਗੁਰਦੁਆਰੇ ਚਲੇ ਜਾਓ, ਉੱਥੇ ਚੰਗੀ ਸੇਵਾ ਹੋ ਹੋਵੇਗੀ । ਮੈਂ ਉੱਥੇ ਗਿਆ ਤਾਂ ਮੈਨੂੰ ਏ.ਸੀ ਕਮਰਾ ਅਤੇ ਵਧੀਆ ਖਾਣਾ ਸਭ ਕੁਝ ਮੁਫ਼ਤ ਮਿਲਿਆ।
ਦੋ ਦਿਨ ਬਾਅਦ ਜਦੋਂ ਮੈਂ ਉਥੋਂ ਜਾ ਰਿਹਾ ਸੀ ਤਾਂ ਦੇਖਿਆ ਕਿ ਮੇਰੇ ਜੁੱਤੇ ਵੀ ਪਾਲਿਸ਼ ਕਰਕੇ ਚਮਕਾਏ ਹੋਏ ਸੀ। ਬਿਨਾਂ ਕਿਸੇ ਭੇਦਭਾਵ ਦੇ ਸਿੱਖਾਂ ਵੱਲੋਂ ਦਿਖਾਈ ਗਈ ਸੇਵਾ ਤੋਂ ਮੈਂ ਪ੍ਰਭਾਵਿਤ ਹੋਇਆ। ਜਦੋਂ ਮੈਂ ਸਿਰ ਨੀਵਾਂ ਕਰਕੇ ਵਾਪਸ ਆ ਰਿਹਾ ਸੀ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਮੈਂ ਪਹਿਲੀ ਵਾਰ ਕਿਸੇ ਪ੍ਰਮਾਤਮਾ ਤੋਂ ਅਸੀਸ ਮੰਗੀ ਸੀ ਤੇ ਉਹ ਵੀ ਪੂਰੀ ਹੋਈ। ਮੈਂ UPSC ਵਿੱਚ ਚੁਣਿਆ ਗਿਆ ਹਾਂ ।
ਅੱਜ ਜਦੋਂ ਇਹ ਫੋਟੋ ਮਿਲੀ ਤਾਂ ਮੇਰੀ ਯਾਦ ਤਾਜ਼ਾ ਹੋ ਗਈ। ਮੈਂ ਭੁੱਲਿਆ ਨਹੀਂ, ਮੈਂ ਫਿਰ ਆਵਾਂਗਾ ਅਤੇ ਇਸ ਵਾਰ ਬਰਤਨ ਧੋਣ, ਝਾੜੂ-ਪੋਚਾ, ਸਾਫ਼-ਸਫ਼ਾਈ ਅਤੇ ਜੁੱਤੀਆਂ ਪਾਲਿਸ਼ ਕਰਕੇ ਆਪਣੀ ਸੇਵਾ ਦੇਵਾਂਗਾ। ਮੈਂ ਵੀ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦਾਨ ਕਰਾਂਗਾ।ਸੱਚੇ ਧਰਮ ਨੂੰ ਮੇਰਾ ਸਲਾਮ ਜੋ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੱਚੀ ਸੇਵਾ ਕਰਦਾ ਹੈ |
ਸਤਿ ਸ਼੍ਰੀ ਅਕਾਲ!
ਜੈ ਵਾਹੇ ਗੁਰੂ!