ਪਟਿਆਲਾ, 27 ਮਾਰਚ 2023: ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ (Patiala) ਵਿਖੇ ਪ੍ਰਿੰਸੀਪਲ ਪ੍ਰੋ. ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ 25 ਮਾਰਚ ਨੂੰ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਆਗਾਜ਼ ਹੋਇਆ ਸੀ। ਜਿਸ ਦੇ ਕੁਆਰਡੀਨੇਟਰ ਅਸਿਸਟੈਂਟ ਪ੍ਰੋਫ਼ੈਸਰ ਯਸ਼ਪ੍ਰੀਤ ਸਿੰਘ ਅਤੇ ਡਾ. ਹਰਦੀਪ ਕੌਰ ਸੈਣੀ ਹਨ।
ਕੈਂਪ ਦੇ ਤੀਜੇ ਦਿਨ ਦੀ ਸ਼ੁਰੂਆਤ ਸਵੇਰ ਦੀ ਸਭਾ ਨਾਲ ਹੋਈ। ਜਿਸਦੀ ਅਗਵਾਈ ਗਰੁੱਪ ਪੰਜਵੇਂ ਨੇ ‘ਪਾਵਰ ਆਫ਼ ਕੰਸਿਸਟੈਂਸੀ ‘ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਕੀਤੀ। ਜਿਸ ਦੌਰਾਨ ਵਲੰਟੀਅਰਜ਼ ਦੁਆਰਾ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ।
ਵਲੰਟੀਅਰਜ਼ ਵੱਲੋਂ ਸਾਫ਼ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇਕ ਰੈਲੀ ਕੱਢੀ ਗਈ, ਜਿਸ ਵਿੱਚ ਕਾਰਪੋਰੇਸ਼ਨ ਦੇ ਨੁਮਾਇੰਦੇ ਜਿਵੇਂ ਕਿ ਇੰਸਪੈਕਟਰ ਇੰਦਰਜੀਤ ਸਿੰਘ ,ਸੰਜੀਵ ਕੁਮਾਰ( ਮੁੱਖ ਸੈਨੇਟਰੀ ਇੰਸਪੈਕਟਰ ),ਕੁਲਦੀਪ ਸਿੰਘ ,ਰਾਜੇਸ਼ ਮੱਟੂ, ਮੋਹਿਤ ਜਿੰਦਲ (ਸੈਨੇਟਰੀ ਇੰਸਪੈਕਟਰ )ਵੀ ਸ਼ਾਮਲ ਰਹੇ। ਪ੍ਰੋਗਰਾਮ ਕੋਆਰਡੀਨੇਟਰ ਅਮਨਦੀਪ ਸੇਖੋਂ ਅਤੇ ਮਨਪ੍ਰੀਤ ਬਾਜਵਾ ਨੇ ਐਨ. ਐਸ.ਐਸ.ਵਲੰਟੀਅਰਜ਼ ਨਾਲ ਠੋਸ ਕਚਰੇ ਦੇ ਵੱਖਰੇਕਰਨ ਅਤੇ ਨਿਪਟਾਰੇ ਉੱਤੇ ਵਿਚਾਰ ਚਰਚਾ ਕੀਤੀ।