ਚੰਡੀਗੜ੍ਹ, 20 ਜੂਨ 2023: ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਵੈਰੋਵਾਲ ਦੇ ਨੇੜੇ ਬਣੇ ਰੇਲਵੇ ਫਲਾਈਓਵਰ ਹੇਠਾਂ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਦੋ ਕੰਪਨੀ ਦੇ ਕਰਿੰਦਿਆਂ ਕੋਲੋਂ ਦਿਨ ਦਿਹਾੜੇ ਐਕਟਿਵਾ ਅਤੇ 2 ਲੱਖ ਰੁਪਏ ਦਾ ਇਲੈਕਟ੍ਰਿਕ ਸਮਾਨ ਹਥਿਆਰਾਂ ਦੀ ਨੋਕ ‘ਤੇ ਲੁੱਟ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਕੰਪਨੀ ਮਾਲਕ ਅਤੇ ਕਰਿੰਦੇ ਨੇ ਦੱਸਿਆ ਕਿ ਉਨ੍ਹਾਂ ਦਾ ਅੰਮ੍ਰਿਤਸਰ ਅਰੋੜਾ ਲੋਕ ਸਮਿੱਥ ਚਾਬੀਆਂ ਬਣਾਉਣ ਦਾ ਕੰਮ ਹੈ ਅਤੇ ਉਹ ਵੈਰੋਵਾਲ ਕਿਸੇ ਗੱਡੀ ਦੀ ਚਾਬੀ ਬਣਾਉਣ ਲਈ ਐਕਟਵਾ ‘ਤੇ ਆ ਰਹੇ ਸਨ, ਤਾਂ ਰੇਲਵੇ ਫਲਾਈਓਵਰ ਹੇਠਾਂ ਪਿੱਛੇ ਤੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ‘ਤੇ ਉਨ੍ਹਾਂ ਦੀ ਐਕਟਿਵਾ ਅਤੇ 2 ਲੱਖ ਰੁਪਏ ਦਾ ਇਲੈਕਟ੍ਰਿਕ ਸਮਾਨ ਲੈ ਕੇ ਹੋਏ ਫ਼ਰਾਰ ਹੋ ਗਏ। ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਵੈਰੋਵਾਲ ਵਿਖੇ ਦਰਖ਼ਾਸਤ ਦੇ ਦਿੱਤੀ ਗਈ ਹੈ। ਥਾਣਾ ਮੁੱਖੀ ਉਪਕਾਰ ਸਿੰਘ ਦਾ ਕਹਿਣਾ ਹੈ ਕੇ ਛੇਤੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਨਵੰਬਰ 23, 2024 3:55 ਪੂਃ ਦੁਃ