ਚੰਡੀਗੜ੍ਹ, 29 ਮਾਰਚ 2023: ਅੰਮ੍ਰਿਤਸਰ (Amritsar) ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੀ ਟੀਮ ਨੇ ਸ਼ਾਰਜਾਹ ਤੋਂ ਆਈ ਫਲਾਈਟ ਦੇ ਇਕ ਯਾਤਰੀ ਕੋਲੋਂ 46 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਯਾਤਰੀ ਨੇ ਆਪਣੇ ਸਾਮਾਨ ‘ਚ 24 ਕੈਰੇਟ ਸੋਨੇ ਦੀਆਂ 2 ਚੇਨਾਂ ਲੁਕਾ ਕੇ ਰੱਖੀਆਂ ਸਨ ਅਤੇ ਕਸਟਮ ਵਿਭਾਗ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੌਕੇ ‘ਤੇ ਕਸਟਮ ਵਿਭਾਗ ਦੀ ਟੀਮ ਨੇ ਉਕਤ ਯਾਤਰੀ ਨੂੰ ਕਾਬੂ ਕਰ ਲਿਆ।
ਨਵੰਬਰ 26, 2024 8:54 ਪੂਃ ਦੁਃ